ਮੁੰਬਈ | ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਹਾਲ ਹੀ ‘ਚ ਮੁੰਬਈ ਵਿੱਚ ਪੈਪਰਾਜ਼ੀ ਵੱਲੋਂ ਦੇਖਿਆ ਗਿਆ ਸੀ। ਵਾਇਰਲ ਹੋਈਆਂ ਤਸਵੀਰਾਂ ਵਿੱਚ ਕਰੀਨਾ ਦੀ ਪ੍ਰੈਗਨੈਂਸੀ ਤੋਂ ਬਾਅਦ ਵੇਟ ਲੂਜ਼ ਜਰਨੀ ਸਾਫ਼ ਦਿਖਾਈ ਦੇ ਰਹੀ ਹੈ।
ਦਰਅਸਲ, ਕਰੀਨਾ ਨੂੰ ਦੂਜੀ ਪ੍ਰੈਗਨੈਂਸੀ ਤੋਂ ਬਾਅਦ ਫਿਗਰ ਵਿੱਚ ਵਾਪਸ ਆਉਣ ਦੀ ਕਾਹਲੀ ਨਹੀਂ ਪਰ ਉਹ ਆਪਣੀ ਜ਼ਿੰਦਗੀ ਦੇ ਇਸ ਪੜਾਅ ਦਾ ਬਹੁਤ ਅਨੰਦ ਵੀ ਲੈ ਰਹੀ ਹੈ।
ਇਨ੍ਹਾਂ ਤਸਵੀਰਾਂ ‘ਚ ਕਰੀਨਾ ਸਨਗਲਾਸ ਪਹਿਨੇ ਬਿਨਾਂ ਮੇਕਅੱਪ ਲੁੱਕ ਨਜ਼ਰ ਆਈ। ਇਸ ਦੇ ਨਾਲ ਹੀ ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਰੀਨਾ ਬਹੁਤ ਹੀ ਸਟਾਈਲਿਸ਼ ਅੰਦਾਜ਼ ‘ਚ ਆਪਣੇ ਪੈਪਸ ਨੂੰ ਕੈਜ਼ੁਅਲ ਲੁੱਕ ਵਿੱਚ ਪੋਜ਼ ਦਿੰਦੀ ਨਜ਼ਰ ਆਈ ਸੀ। ਕਰੀਨਾ ਪ੍ਰੈਗਨੈਂਸੀ ਦੌਰਾਨ ਤੇ ਬਾਅਦ ਵੀ ਵਰਕ ਫਰੰਟ ਉੱਤੇ ਬਹੁਤ ਐਕਟਿਵ ਰਹਿੰਦੀ ਹੈ।