ਕਰਨ ਜੋਹਰ ਰੱਖਣ ਜਾ ਰਹੇ ਹਨ ਹਾਂਟਿਡ ਜੋਨ ਵਿੱਚ ਕਦਮ, ਛੇਤੀ ਹੀ ਆ ਰਹੀ ਹੈ ਧਰਮਾ ਪ੍ਰੋਡਕਸ਼ਨ ਹਾਂਟਿਡ ਫਿਲਮ

0
399

ਮੁੰਬਈ. ਧਰਮਾ ਪ੍ਰੋਡਕਸ਼ਨ ਨੂੰ ਪਰਿਵਾਰਕ ਤੇ ਰੋਮਾਂਟਿਕ ਫਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ। ਇਸ ਵਾਰ ਧਰਮਾ ਪ੍ਰੋਡਕਸ਼ਨ ਦੀ ਹਾਂਟਿਡ ਜ਼ੌਨ ਦੀ ਪਹਿਲੀ ਫਿਲਮ ਭੂਤ 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨਿਰਮਾਤਾ ਕਰਨ ਜੋਹਰ ਇਸ ਫਿਲਮ ਨਾਲ ਪਹਿਲੀ ਵਾਰ ਹਾਂਟਿਡ ਜੌਨ ਵਿਚ ਕਦਮ ਰੱਖ ਰਹੇ ਹਨ। ਕਹਾਣੀ ਇਕ ‘ਸੀ ਬਰਡ ਸ਼ਿਪ’ ਦੀ ਹੈ, ਜੋ ਇੱਕ ਰਾਤ ਖਰਾਬ ਮੌਸਮ ਦੇ ਚਲਦੇ ਮੁੰਬਈ ਦੇ ਜੁਹੂ ਬੀਚ ਤੇ ਆ ਜਾਂਦੀ ਹੈ। ਸਰਵਿੰਗ ਅਫਸਰ ਪ੍ਰਿਥਵੀ ਜਿਸਦੀ ਡਿਊਟੀ ਸੀ ਬਰਡ ਸ਼ਿਪ ਦੇ ਲੱਗਦੀ ਹੈ ਤੇ ਫਿਰ ਉਸ ਨਾਲ ਹਾਦਸੇ ਸ਼ੁਰੂ ਹੁੰਦੇ ਹਨ। ਜਾਂਚ ਤੋ ਬਾਅਦ ਪਤਾ ਲੱਗਦਾ ਹੈ ਕਿ ਇਹ ਸ਼ਿਪ ਹਾਂਟਿਡ ਹੈ। ਦਰਸ਼ਕਾਂ ਦਾ ਫਿਲਮ ਨੂੰ ਕਾਫੀ ਚੰਗਾਂ ਰਿਸਪਾਂਸ ਮਿਲ ਰਿਹਾ ਹੈ। ਨਿਰਦੇਸ਼ਨ ਭਾਨੂ ਪ੍ਰਤਾਪ ਸਿੰਘ ਦਾ ਹੈ। ਫਿਲਮ ਦਾ ਟ੍ਰੇਲਰ ਬਹੁਤ ਵਧੀਆ ਹੈ। ਜਿਸਨੂੰ ਹੁਣ ਤੱਕ 24 ਮਿਲੀਅਨ ਲੌਕ ਦੇਖ ਚੁੱਕੇ ਹਨ। ਫਿਲਮ ‘ਚ ਮੁੱਖ ਕਲਾਕਾਰ ਵਿੱਕੀ ਕੌਸ਼ਲ, ਭੂਮੀ ਪੇਡਨੇਕਰ ਹਨ।