ਕਪੂਰਥਲਾ | ਥਾਣਾ ਸਿਟੀ ਅਧੀਨ ਪੈਂਦੇ ਸਰਕੂਲਰ ਰੋਡ ‘ਤੇ ਸਥਿਤ ਕਪੂਰਥਲਾ ਗੈਸਟ ਹਾਊਸ ਦੀ ਆੜ ‘ਚ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਗੈਸਟ ਹਾਊਸ ਦੇ ਮਾਲਕ ਸਣੇ 10 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ‘ਚ ਔਰਤਾਂ ਵੀ ਸ਼ਾਮਿਲ ਹਨ।
ਐੱਸਐੱਸਪੀ ਹਰਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਡੀਐੱਸਪੀ ਸਬ-ਡਵੀਜ਼ਨ ਕਪੂਰਥਲਾ ਸੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਗੌਰਵ ਧੀਰ ਨੇ ਪੁਲਿਸ ਟੀਮ ਨਾਲ ਸਰਕੂਲਰ ਰੋਡ ‘ਤੇ ਨਾਕਾਬੰਦੀ ਕੀਤੀ ਹੋਈ ਸੀ।
ਇਸ ਦੌਰਾਨ ਇਕ ਮੁਖ਼ਬਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਰਮਣੀਕ ਚੌਕ ਨੇੜੇ ਕਪੂਰਥਲਾ ਗੈਸਟ ਹਾਊਸ ਦਾ ਮਾਲਕ ਵਿਜੇ ਕੁਮਾਰ ਲੜਕੀਆਂ ਤੇ ਔਰਤਾਂ ਨੂੰ ਬੁਲਾ ਕੇ ਉਨ੍ਹਾਂ ਤੋਂ ਜਿਸਮ-ਫਰੋਸ਼ੀ ਦਾ ਧੰਦਾ ਕਰਵਾਉਂਦਾ ਹੈ ਤੇ ਆਪਣੇ ਗਾਹਕ ਨੂੰ ਆਪਣੇ ਗੈਸਟ ਹਾਊਸ ‘ਚ ਬੁਲਾ ਲੈਂਦਾ ਹੈ।
ਗੈਸਟ ਹਾਊਸ ਦਾ ਮਾਲਕ ਆਪਣੇ ਗਾਹਕਾਂ ਤੋਂ 1500 ਤੋਂ ਲੈ ਕੇ 10,000 ਰੁਪਏ ਦੇ ਹਿਸਾਬ ਨਾਲ ਪੈਸੇ ਲੈਂਦਾ ਹੈ ਤੇ ਗਾਹਕਾਂ ਦੇ ਹਿਸਾਬ ਨਾਲ ਸੌਦਾ ਕਰਦਾ ਹੈ।
ਥਾਣਾ ਸਿਟੀ ਪੁਲਿਸ ਨੇ ਵੀਰਵਾਰ ਦੁਪਹਿਰ 3 ਵਜੇ ਦੇ ਕਰੀਬ ਗੈਸਟ ਹਾਊਸ ਦੇ ਵੱਖ-ਵੱਖ ਕਮਰਿਆਂ ‘ਚ ਛਾਪੇਮਾਰੀ ਕਰ ਕੇ ਗੈਸਟ ਹਾਊਸ ਦੇ ਮਾਲਕ ਵਿਜੇ ਕੁਮਾਰ ਦੇ ਨਾਲ 4 ਹੋਰ ਵਿਅਕਤੀਆਂ ਤੇ 5 ਔਰਤਾਂ ਨੂੰ ਮਹਿਲਾ ਪੁਲਿਸ ਦੀ ਮਦਦ ਨਾਲ ਕਾਬੂ ਕਰ ਲਿਆ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)






































