ਕਪੂਰਥਲਾ : ਕੈਬਨਿਟ ਮੰਤਰੀ ਦੇ ਪੋਸਟਰ ‘ਤੇ ਜੁੱਤੀਆਂ ਮਾਰਨਾ ਔਰਤ ਨੂੰ ਪਿਆ ਮਹਿੰਗਾ, ਸਮਰਥਕਾਂ ਨੇ ਘਰ ਆ ਕੇ ਕੁੱਟਿਆ

0
1331

ਕਪੂਰਥਲਾ | ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੋਸਟਰ ‘ਤੇ ਜੁੱਤੀਆਂ ਮਾਰ ਕੇ ਰੋਸ ਪ੍ਰਦਰਸ਼ਨ ਕਰਨਾ ਇਕ ਔਰਤ ਨੂੰ ਮਹਿੰਗਾ ਪੈ ਗਿਆ। ਔਰਤ ਦਾ ਆਰੋਪ ਹੈ ਕਿ ਮੰਤਰੀ ਦੇ ਕੁਝ ਸਮਰਥਕਾਂ ਨੇ ਘਰ ਵਿੱਚ ਜ਼ਬਰਦਸਤੀ ਵੜ ਕੇ ਉਸ ਦੇ ਮੂੰਹ ‘ਤੇ ਜੁੱਤੀਆਂ ਮਾਰੀਆਂ।

ਇੰਨਾ ਹੀ ਨਹੀਂ, ਕੁਝ ਲੋਕਾਂ ਨੇ ਇਸ ਦੀ ਵੀਡਿਓ ਵੀ ਬਣਾਈ ਤੇ ਧਮਕੀਆਂ ਦਿੰਦਿਆਂ ਕਿਹਾ ਕਿ ਇਹ ਸਭ ਰਾਣਾ ਦੇ ਪੋਸਟਰ ‘ਤੇ ਜੁੱਤੀਆਂ ਮਾਰ ਕੇ ਰੋਸ ਪ੍ਰਦਰਸ਼ਨ ਕਰਨ ਦੀ ਸਜ਼ਾ ਹੈ, ਜਿਸ ਤੋਂ ਦੁਖੀ ਹੋ ਕੇ ਔਰਤ ਨੇ ਥਾਣਾ ਸਿਟੀ ਕਪੂਰਥਲਾ ਬਾਹਰ ਧਰਨਾ ਦਿੱਤਾ।

ਕਪੂਰਥਲਾ ਦੇ ਥਾਣਾ ਸਿਟੀ ‘ਚ ਰੋ-ਰੋ ਕੇ ਇਹ ਔਰਤ ਆਪਣਾ ਹਾਲ ਦੱਸ ਰਹੀ ਹੈ। ਕੁਝ ਦਿਨ ਪਹਿਲਾਂ ਇਕ ਰੋਸ ਪ੍ਰਦਰਸ਼ਨ ਦੌਰਾਨ ਇਹ ਔਰਤ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਦੌਰਾਨ ਸੂਬੇ ਦੇ ਕੈਬਨਿਟ ਮੰਤਰੀ ਤੇ ਕਪੂਰਥਲਾ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੋਸਟਰ ‘ਤੇ ਜੁੱਤੀਆਂ ਮਾਰ ਕੇ ਰੋਸ ਪ੍ਰਗਟ ਕੀਤਾ ਸੀ।

ਇਸ ਦੌਰਾਨ ਉਸ ਦਾ ਆਰੋਪ ਹੈ ਕਿ ਕੈਬਨਿਟ ਮੰਤਰੀ ਨੇ ਉਸ ਦੇ ਇਕ ਨਿੱਜੀ ਮਾਮਲੇ ਵਿੱਚ ਦਖਲ ਦਿੱਤਾ, ਜਿਸ ਨਾਲ ਉਸ ਦਾ ਮਾਨਸਿਕ ਸ਼ੋਸ਼ਣ ਹੋਇਆ ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਗਿਆ।

ਤਾਜ਼ਾ ਮਾਮਲੇ ਵਿੱਚ ਔਰਤ ਦਾ ਆਰੋਪ ਹੈ ਕਿ ਕੈਬਨਿਟ ਮੰਤਰੀ ਦੇ ਇਸ ਵਿਰੋਧ ਕਾਰਨ ਉਸ ਨੂੰ ਅੱਜ ਕੁਝ ਲੋਕਾਂ ਵੱਲੋਂ ਕੁੱਟਿਆ ਗਿਆ। ਉਸ ਨੇ ਆਰੋਪ ਲਾਇਆ ਕਿ ਉਸ ਦੀ ਕੁੱਟਮਾਰ ਕਰਨ ਵਾਲਿਆਂ ਦਾ ਸੰਬੰਧ ਕੈਬਨਿਟ ਮੰਤਰੀ ਨਾਲ ਹੈ ਤੇ ਰਾਣਾ ਗੁਰਜੀਤ ਸਿੰਘ ਨੇ ਹੀ ਗੁੰਡੇ ਭੇਜ ਕੇ ਉਸ ‘ਤੇ ਹਮਲਾ ਕਰਵਾਇਆ ਹੈ।

ਔਰਤ ਨਾਲ ਉਥੇ ਮੌਜੂਦ ਆਮ ਆਦਮੀ ਪਾਰਟੀ ਕਪੂਰਥਲਾ ਦੇ ਆਗੂ ਰਿਟਾਇਰਡ ਜੱਜ ਮੰਜੂ ਰਾਣਾ ਨੇ ਕਿਹਾ ਕਿ ਨੇਤਾਵਾਂ ਦੀ ਦਬੰਗ ਤੇ ਘਟੀਆ ਕਾਰਜਸ਼ੈਲੀ ਨਾਲ ਹਰ ਔਰਤ ਸ਼ਰਮਸਾਰ ਹੋਈ ਹੈ ਤੇ ਆਮ ਆਦਮੀ ਡਟ ਕੇ ਇਸ ਦਾ ਵਿਰੋਧ ਕਰੇਗਾ।

ਦੂਜੀ ਪਾਸੇ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਵਿੱਚ ਚੁੱਪ ਸਾਧੀ ਹੋਈ ਹੈ ਤੇ ਅਜੇ ਤੱਕ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਵੀ ਕੋਈ ਬਿਆਨ ਨਹੀਂ ਆਇਆ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ