ਕਪੂਰਥਲਾ : ਦਾਜ ਦੇ ਝੂਠੇ ਕੇਸ ‘ਚ ਸਹੁਰੇ ਪਰਿਵਾਰ ਨੂੰ ਫਸਾਉਣ ‘ਤੇ ਲੜਕੀ ਪਰਿਵਾਰ ਦੇ 4 ਮੈਂਬਰਾਂ ਖਿਲਾਫ ਮਾਮਲਾ ਦਰਜ

0
955

ਕਪੂਰਥਲਾ, 6 ਜਨਵਰੀ | ਕਪੂਰਥਲਾ ‘ਚ ਵਿਆਹ ਤੋਂ ਬਾਅਦ ਦਾਜ ਦੇ ਝੂਠੇ ਕੇਸ ‘ਚ ਲੜਕੇ ਦੇ ਪਰਿਵਾਰ ਨੂੰ ਫਸਾਉਣ ਦੇ ਦੋਸ਼ ‘ਚ 2 ਔਰਤਾਂ ਸਮੇਤ 4 ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਿਟੀ ਥਾਣੇ ਦੇ ਐਸਐਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਫਿਲਹਾਲ ਮੁਲਜ਼ਮ ਭੁਪਿੰਦਰ ਸਿੰਘ ਨੂੰ ਕਾਬੂ ਕਰ ਲਿਆ ਹੈ ਜਦਕਿ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਤਜਿੰਦਰਪਾਲ ਸਿੰਘ ਵਾਸੀ ਗੋਲਡਨ ਐਵੀਨਿਊ ਕਪੂਰਥਲਾ ਨੇ ਦੱਸਿਆ ਕਿ ਉਸ ਦੇ ਲੜਕੇ ਸੁਖਪ੍ਰੀਤ ਸਿੰਘ ਦਾ ਵਿਆਹ 19 ਜੂਨ 2020 ਨੂੰ ਪਿੰਡ ਨੰਗਲ ਲੁਬਾਣਾ ਦੇ ਵਾਸੀ ਭੁਪਿੰਦਰ ਸਿੰਘ ਦੀ ਪੁੱਤਰੀ ਨਵਨੀਤ ਕੌਰ ਨਾਲ ਸਾਦੇ ਢੰਗ ਨਾਲ ਹੋਇਆ ਸੀ, ਜਿਸ ਤੋਂ ਬਾਅਦ ਨਵਨੀਤ ਕੌਰ ਅਤੇ ਪਤਨੀ ਕੁਲਵਿੰਦਰ ਕੌਰ ਤੇ ਪਿਤਾ ਤਿੰਨਾਂ ਨੇ ਸੁਨੀਲ ਕੁਮਾਰ ਵਾਸੀ ਮੁਹੱਲਾ ਮਲਕਾਣਾ ਨਾਲ ਮਿਲੀਭੁਗਤ ਕਰਕੇ ਮੈਨੂੰ ਫਸਾਉਣ ਲਈ ਮੇਰੇ ਲੜਕੇ ਸੁਖਪ੍ਰੀਤ ਸਿੰਘ, ਪਤਨੀ ਬਲਵਿੰਦਰ ਕੌਰ, ਲੜਕੀ ਜਸਪ੍ਰੀਤ ਕੌਰ ਅਤੇ ਜਵਾਈ ਰਾਜਵਿੰਦਰ ਕੌਰ ‘ਤੇ ਦਾਜ ਦੇ ਝੂਠੇ ਕੇਸ ‘ਚ ਸਾਜ਼ਿਸ਼ ਰਚ ਕੇ ਸੋਨੇ ਦੇ 3 ਜਾਅਲੀ ਬਿੱਲ/ਦਸਤਾਵੇਜ਼ ਤਿਆਰ ਕੀਤੇ। ਪੁਲਿਸ ਨੇ ਉਸ ਦੀ ਸ਼ਿਕਾਇਤ ‘ਤੇ ਜਾਂਚ ਤੋਂ ਬਾਅਦ ਦੋ ਔਰਤਾਂ ਸਮੇਤ 4 ਮੁਲਜ਼ਮਾਂ ਖਿਲਾਫ਼ ਧਾਰਾ 420, 465, 467, 468, 471, 177, 120ਬੀ ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ।