ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ, ਹਾਲਤ ਖ਼ਤਰੇ ਤੋਂ ਬਾਹਰ

0
10211

ਮੁੰਬਈ | ਸਾਬਕਾ ਕ੍ਰਿਕਟਰ ਕਪਿਲ ਦੇਵ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਖ਼ਬਰ ਇਹ ਹੈ ਕਿ ਉਨ੍ਹਾਂ ਨੂੰ ਦਿੱਲੀ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਮੀਡੀਆ ਰਿਪੋਰਟਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਕਪਿਲ ਦੇਵ ਦੀ ਇੰਜਿਓਪਲਾਸਟੀ ਕੀਤੀ ਗਈ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸੋਸ਼ਲ ਮੀਡੀਆ ’ਤੇ ਵੀ ਕਪਿਲ ਦੇਵ ਦੀ ਸਿਹਤ ਨੂੰ ਲੈ ਕੇ ਜ਼ਬਰਦਸਤ ਚਰਚਾ ਹੈ। ਕ੍ਰਿਕਟ ਦੇ ਫੈਨਜ਼ ਉਨ੍ਹਾਂ ਦੇ ਜਲਦ ਤੰਦਰੁਸਤ ਹੋਣ ਦੀ ਦੁਆ ਮੰਗ ਰਹੇ ਹਨ। ਦੱਸ ਦੇਈਏ ਕਿ ਇਹ ਕਪਿਲ ਦੇਵ ਹੀ ਸਨ ਜਿਨ੍ਹਾਂ ਦੀ ਕਪਤਾਨ ਵਿਚ ਭਾਰਤ ਨੇ ਪਹਿਲੀ ਵਾਰ ਦੁਨੀਆ ਵਿਚ ਆਪਣੇ ਕ੍ਰਿਕਟ ਦਾ ਡੰਕਾ ਵਜਾਇਆ ਸੀ। ਕਪਿਲ ਦੀ ਕਪਤਾਨੀ ਵਿਚ ਟੀਮ ਇੰਡੀਆ ਨੇ 1983 ਵਿਚ ਕ੍ਰਿਕਟ ਵਰਲਡ ਕੱਪ ਜਿੱਤਿਆ ਸੀ।

ਕਪਿਲ ਨੇ ਆਪਣੇ ਕੈਰੀਅਰ ਵਿਚ 131 ਟੈਸਟ ਅਤੇ 225 ਵਨਡੇ ਇੰਟਰਨੈਸ਼ਨਲ ਮੈਚ ਖੇਡੇ। ਉਨ੍ਹਾਂ ਦੇ ਨਾਂ ਟੈਸਟ ਵਿਚ 5248 ਰਨ ਅਤੇ 434 ਵਿਕਟਾਂ ਲੈਣ ਦਾ ਰਿਕਾਰਡ ਦਰਜ ਹੈ। ਵਨਡੇ ਇੰਟਰਨੈਸ਼ਨਲ ਵਿਚ ਉਨ੍ਹਾਂ ਨੇ 3783 ਰਨ ਬਣਾਉਣ ਦੇ ਨਾਲ 253 ਵਿਕਟਾਂ ਵੀ ਝਟਕੀਆਂ ਸਨ। ਉਨ੍ਹਾਂ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੁਕਾਬਲਾ ਵੈਸਟਇੰਡੀਜ਼ ਖਿਲਾਫ਼ ਫਰੀਦਾਬਾਦ ਵਿਚ ਸਾਲ 1994 ਵਿਚ ਖੇਡਿਆ ਗਿਆ ਸੀ। ਇਸ ਤੋਂ ਬਾਅਦ ਕਪਿਲ ਦੇਵ ਕਈ ਮੈਚਾਂ ਵਿਚ ਕੁਮੈਂਟਰੀ ਕਰਦੇ ਨਜ਼ਰ ਆਏ।