ਨਗੀਨਾ ਪੰਸਾਰੀ ਪਰਿਵਾਰ ਦੇ ਮੈਂਬਰਾਂ ਦਾ ਸਸਕਾਰ 1 ਦਿਨ ਬਾਅਦ ਹੋਵੇਗਾ, ਕਨਵ ਅਗਰਵਾਲ ਦੇ ਭੈਣ-ਭਰਾ ਬੁੱਧਵਾਰ ਕੈਨੇਡਾ ਤੋਂ ਆ ਰਹੇ

0
631

ਜਲੰਧਰ | ਜਲੰਧਰ ਦੇ ਨਗੀਨਾ ਪੰਸਾਰੀ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਸਸਕਾਰ 1 ਦਿਨ ਬਾਅਦ ਹੋਵੇਗਾ। ਕਨਵ ਅਗਵਾਲ ਦੀ ਭੈਣ ਨੰਦਿਤਾ ਤੇ ਭਰਾ ਬਾਂਕਾ ਕੈਨੇਡਾ ਵਿਚ ਰਹਿੰਦੇ ਹਨ। ਉਹ ਬੁੱਧਵਾਰ ਨੂੰ ਵਾਪਸ ਆ ਰਹੇ ਹਨ। ਉਹਨਾਂ ਦੇ ਆਉਣ ‘ਤੇ ਹੀ ਮਹਿਕ ਅਗਰਵਾਲ,ਰੇਣੂ ਅਗਰਵਾਲ ਤੇ ਬ੍ਰਿਦਾ ਅਗਵਾਲ ਦਾ ਸਸਕਾਰ ਕੀਤਾ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ ਕੱਲ੍ਹ ਸਵੇਰੇ ਸਾਢੇ 7 ਦੇ ਕਰੀਬ ਜਲੰਧਰ-ਪਠਾਨਕੋਟ ਹਾਈਵੇਅ ਤੇ ਟਾਂਡਾ ਕੋਲ ਨਗੀਨਾ ਪੰਸਾਰੀ ਪਰਿਵਾਰ ਦਾ ਐਕਸੀਡੈਂਟ ਹੋ ਗਿਆ ਸੀ। ਪਰਿਵਾਰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ। ਟਾਂਡਾ ਕੋਲ ਗੱਡੀ ਬੇਕਾਬੂ ਹੋਣ ਕਰਕੇ ਪੁਲੀ ਨਾਲ ਟਕਰਾਅ ਗਈ।

ਹਾਦਸੇ ਵਿਚ ਮਹਿਕ ਅਗਰਵਾਲ,ਰੇਣੂ ਅਗਰਵਾਲ ਤੇ ਕਨਵ ਦੀ 2 ਸਾਲ ਦੀ ਬੇਟੀ ਬ੍ਰਿਦਾ ਅਗਵਾਲ ਦੀ ਮੌਤ ਹੋ ਗਈ। ਕਨਵ ਅਗਰਵਾਲ ਗੱਡੀ ਚਲਾ ਰਹੇ ਸੀ। ਉਹ ਜ਼ਖਮੀ ਹੋ ਗਏ ਹਨ ਤੇ ਜਲੰਧਰ ਦੇ ਸ੍ਰੀ ਮਨ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਭੈਣ-ਭਰਾ ਕੈਨੇਡਾ ਤੋਂ ਬੁੱਧਵਾਰ ਆਉਣਗੇ ਤੇ ਤਿੰਨ ਮੈਂਬਰਾਂ ਦਾ ਸਸਕਾਰ ਕੀਤਾ ਜਾਵੇਗਾ।