ਉਦੈਪੁਰ/ਰਾਜਸਥਾਨ| ਜ਼ਿਲ੍ਹੇ ਦੇ ਸਲੂੰਬਰ ਇਲਾਕੇ ਵਿਚ ਦੋ ਬੱਚਿਆਂ ਦੀ ਮਾਂ ਨੇ ਮਮਤਾ ਦੇ ਸਾਰੇ ਰਿਸ਼ਤੇ ਤਾਰ ਤਾਰ ਕਰਦਿਆਂ ਆਪਣੇ ਬੱਚਿਆਂ ਨੂੰ ਛੱਡ ਕੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ। ਪ੍ਰੇਮ ਵਿਚ ਅੰਨ੍ਹੀ ਹੋਈ ਮਾਂ ਦਾ ਆਪਣੀ ਕੁੱਖੋਂ ਜੰਮੀਆਂ ਧੀਆਂ ਦੀ ਚੀਖ-ਪੁਕਾਰ ਸੁਣ ਕੇ ਵੀ ਮਨ ਨਹੀਂ ਪਸੀਜਿਆ ਤੇ ਉਸਨੇ ਬੱਚਿਆਂ ਦੀ ਥਾਂ ਪ੍ਰੇਮੀ ਨਾਲ ਜਾਣਾ ਹੀ ਬੇਹਤਰ ਸਮਝਿਆ।
ਪੂਰਾ ਮਾਮਲਾ ਉਦੈਪੁਰ ਦੇ ਸਲੂੰਬਰ ਦਾ ਦੱਸਿਆ ਜਾ ਰਿਹਾ ਹੈ। ਇਥੇ ਇਕ ਫਾਇਨਾਂਸ ਕੰਪਨੀ ਵਿਚ ਕੰਮ ਕਰਨ ਵਾਲੇ ਵਿਅਕਤੀ ਉਤੇ ਇਕ ਵਿਆਹੁਤਾ ਦਾ ਦਿਲ ਆ ਗਿਆ। ਵਿਆਹੁਤਾ ਦੇ ਦੋ ਬੱਚੇ ਹਨ। ਪਰ ਇਸਦੇ ਬਾਵਜੂਦ ਮਹਿਲਾ ਨੇ ਆਪਣੇ ਪਰਿਵਾਰ ਤੇ ਬੱਚਿਆਂ ਦੀ ਪ੍ਰਵਾਹ ਕੀਤੇ ਬਿਨਾਂ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਨਾਲ ਵਿਆਹ ਕਰਵਾ ਲਿਆ ਤੇ ਬੱਚਿਆਂ ਸਣੇ ਪਰਿਵਾਰ ਤੋਂ ਕਿਨਾਰਾ ਕਰ ਲਿਆ।
ਮਹਿਲਾ ਦੇ ਪਹਿਲੇ ਵਿਆਹ ਨੂੰ ਹੋ ਚੁੱਕੇ ਨੇ 15 ਸਾਲ : ਕਰਜ਼ੇ ਦੀ ਕਿਸ਼ਤ ਲੈਣ ਲਈ ਪਿੰਡ ਆਉਂਦੇ-ਜਾਂਦੇ ਫਾਇਨਾਂਸ ਮੁਲਾਜ਼ਮ ਨੂੰ ਵਿਆਹੁਤਾ ਆਪਣਾ ਦਿਲ ਦੇ ਬੈਠੀ। ਪਿਆਰ ਇੰਨਾ ਵਧ ਗਿਆ ਕਿ ਉਸਨੇ 2 ਅਪ੍ਰੈਲ ਨੂੰ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ।
ਪਹਿਲੇ ਵਿਆਹ ਦੇ 15 ਸਾਲ ਬਾਅਦ ਮਹਿਲਾ ਦੇ ਇਸ ਫੈਸਲੇ ਤੋਂ ਪੂਰਾ ਪਿੰਡ, ਪਰਿਵਾਰ ਅਤੇ ਇਲਾਕਾ ਹੈਰਾਨ ਹੈ। ਵੱਡੀ ਗੱਲ ਇਹ ਹੈ ਕਿ ਮਹਿਲਾ 10 ਤੇ 15 ਸਾਲਾਂ ਦੀਆਂ ਦੋ ਧੀਆਂ ਦੀ ਮਾਂ ਹੈ। ਦੋਵਾਂ ਧੀਆਂ ਦਾ ਰੋ-ਰੋ ਬੁਰਾ ਹਾਲ ਹੈ। ਇਸਦੇ ਨਾਲ ਹੀ ਮਹਿਲਾ ਨੇ ਐਸਐਸਪੀ ਨੂੰ ਗੁਹਾਰ ਲਗਾਈ ਹੈ ਕਿ ਉਸਨੂੰ ਅਤੇ ਉਸਦੇ ਪ੍ਰੇਮੀ ਨੂੰ ਉਸਦੇ ਸਾਬਕਾ ਪਤੀ ਤੋਂ ਖਤਰਾ ਹੈ।