ਚੰਡੀਗੜ੍ਹ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਕਰਨ ਵਾਲਿਆਂ ਨੂੰ ਪੁਲਸ ਨੇ ਯੂਪੀ ਤੋਂ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਕੋਲ ਭਾਰੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਗਏ ਹਨ।
ਜਿਕਰਯੋਗ ਹੈ ਕਿ 14 ਮਾਰਚ 2022 ਨੂੰ ਮੱਲੀਆਂ ਪਿੰਡ ਵਿਚ ਸੰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਲੰਧਰ ਦੇ ਐਸਐਸਪੀ ਨੇ ਅੱਜ ਸਵੇਰੇ ਇਹ ਜਾਣਕਾਰੀ ਦਿੱਤੀ ਹੈ।
ਫੜੇ ਗਏ ਇਨ੍ਹਾਂ ਨੌਜਵਾਨਾਂ ਕੋਲੋਂ ਕਾਫੀ ਆਧੁਨਿਕ ਹਥਿਆਰ ਬਰਾਮਦ ਹੋਏ ਹਨ। ਇਨ੍ਹਾਂ ਨੌਜਵਾਨਾਂ ਵਿਚੋਂ ਇਕ ਨੌਜਵਾਨ ਸੰਗਰੂਰ ਜਿਲੇ ਨਾਲ ਸਬੰਧਤ ਹੈ।
ਸੰਦੀਪ ਇਕ ਇੰਟਰਨੈਸ਼ਨਲ ਲੈਵਲ ਦਾ ਖਿਡਾਰੀ ਸੀ। ਜਿਸ ਦੇ ਕਤਲ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਸੰਦੀਪ ਦੇ ਕਾਤਲਾਂ ਨੂੰ ਫੜਨ ਨਾਲ ਸੰਦੀਪ ਦੇ ਕਤਲ ਵਿਚ ਸ਼ਾਮਲ ਹੋਰ ਲੋਕਾਂ ਦੇ ਸਾਹਮਣੇ ਆਉਣ ਦੀ ਵੀ ਉਮੀਦ ਹੈ।