Join Indian Army : ਭਾਰਤੀ ਫੌਜ ‘ਚ ਸ਼ਾਮਲ ਹੋਣ ਦਾ ਮੌਕਾ, ਅਰਜ਼ੀਆਂ 18 ਅਪ੍ਰੈਲ ਤੋਂ ਸ਼ੁਰੂ, ਪੜ੍ਹੋ ਹੋਰ ਜਾਣਕਾਰੀ

0
206

ਨਿਊਜ਼ ਡੈਸਕ| ਭਾਰਤੀ ਫੌਜ ਵਿੱਚ ਸ਼ਾਮਲ ਹੋਣ ਦਾ ਸੁਨਹਿਰੀ ਮੌਕਾ ਹੈ। ਭਾਰਤੀ ਫੌਜ ਨੇ ਟਰੇਡ ਟੈਕਨੀਕਲ ਗ੍ਰੈਜੂਏਟ ਕੋਰਸ (TGC) 138, ਜਨਵਰੀ 2024 ਬੈਚ ਲਈ ਸ਼ੋਰਟ ਨੋਟਿਸ ਜਾਰੀ ਕੀਤਾ ਹੈ। ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ ਭਾਰਤੀ ਫੌਜ ਦੀ ਅਧਿਕਾਰਤ ਵੈੱਬਸਾਈਟ joinindianarmy.nic.in ‘ਤੇ ਜਾ ਕੇ ਆਨਲਾਈਨ ਅਪਲਾਈ ਕਰਨ ਦੇ ਯੋਗ ਹੋਣਗੇ। ਆਨਲਾਈਨ ਅਰਜ਼ੀਆਂ 18 ਅਪ੍ਰੈਲ 2023 ਤੋਂ ਸ਼ੁਰੂ ਹੋਣਗੀਆਂ।

ਇੰਡੀਅਨ ਆਰਮੀ ਟੀਜੀਸੀ 138 ਸ਼ੌਰਟ ਨੋਟਿਸ ਮੁਤਾਬਕ, ਯੋਗ ਉਮੀਦਵਾਰ 18 ਅਪ੍ਰੈਲ ਤੋਂ 17 ਮਈ 2023 ਤੱਕ ਅਪਲਾਈ ਕਰਨ ਦੇ ਯੋਗ ਹੋਣਗੇ। ਸਿਵਲ/ਬਿਲਡਿੰਗ ਕੰਸਟ੍ਰਕਸ਼ਨ ਟੈਕਨਾਲੋਜੀ, ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ/ਕੰਪਿਊਟਰ ਟੈਕਨਾਲੋਜੀ/ਇਨਫੋ ਟੈਕ/ਐੱਮ.ਐੱਸ.ਸੀ. ਕੰਪਿਊਟਰ ਸਾਇੰਸ, ਮਕੈਨੀਕਲ/ਪ੍ਰੋਡਕਸ਼ਨ/ਆਟੋਮੋਬਾਈਲ ਜਾਂ ਇਸ ਦੇ ਬਰਾਬਰ, ਇਲੈਕਟ੍ਰੀਕਲ/ਇਲੈਕਟਰੀਕਲ ਅਤੇ ਇਲੈਕਟ੍ਰਾਨਿਕਸ, ਇਲੈਕਟ੍ਰਾਨਿਕਸ ਅਤੇ ਟੈਲੀਕਾਮ/ਟੈਲੀਕਮਿਊਨੀਕੇਸ਼ਨ/ਸੈਟੇਲਾਈਟ ਕਮਿਊਨੀਕੇਸ਼ਨ ਅਤੇ ਮਿਕਸ ਵੀਐਕਐਂਟ ਪੋਸਟਾਂ ਰਾਹੀਂ ਇੰਜੀਨੀਅਰਿੰਗ ਸਟ੍ਰੀਮ ਟਰੇਡਾਂ ਵਿੱਚ ਭਰਿਆ ਜਾਵੇਗਾ।

ਵਿੱਦਿਅਕ ਯੋਗਤਾ

ਉਮੀਦਵਾਰ ਜਿਨ੍ਹਾਂ ਨੇ ਮਾਨਤਾ ਪ੍ਰਾਪਤ ਕਾਲਜ ਜਾਂ ਸੰਸਥਾ ਤੋਂ ਸਬੰਧਤ ਖੇਤਰ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਹੈ ਜਾਂ ਅੰਤਿਮ ਸਾਲ ਵਿੱਚ ਪੜ੍ਹ ਰਹੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਬਸ਼ਰਤੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਆਪਣੇ ਅੰਤਮ ਸਾਲ ਦੇ ਸਬੂਤ ਜਿਵੇਂ ਕਿ ਮਾਰਕ ਸ਼ੀਟ ਆਦਿ ਦਿਖਾਉਣੀ ਪਵੇਗੀ। ਉਮੀਦਵਾਰ ਦਾ ਅਣਵਿਆਹਿਆ ਹੋਣਾ ਜ਼ਰੂਰੀ ਹੈ।

ਉਮਰ ਸੀਮਾ

ਉਮਰ ਸੀਮਾ ਦੀ ਗੱਲ ਕਰੀਏ ਤਾਂ ਯੋਗ ਉਮੀਦਵਾਰਾਂ ਦੀ ਉਮਰ 01 ਜਨਵਰੀ, 2024 ਨੂੰ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 27 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ, ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਮੁਤਾਬਕ ਉਮਰ ਵਿੱਚ ਵੱਧ ਤੋਂ ਵੱਧ ਛੋਟ ਦਿੱਤੀ ਜਾਵੇਗੀ। ਵਿਦਿਅਕ ਯੋਗਤਾ ਅਤੇ ਉਮਰ ਸੀਮਾ ਨਾਲ ਸਬੰਧਤ ਲੋੜੀਂਦੀ ਜਾਣਕਾਰੀ ਲਈ ਵੇਰਵਿਆਂ ਦੀ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤੀ ਜਾਵੇਗੀ। ਉਮੀਦਵਾਰ ਭਾਰਤੀ ਫੌਜ ਦੀ ਅਧਿਕਾਰਤ ਵੈੱਬਸਾਈਟ ‘ਤੇ ਨਜ਼ਰ ਰੱਖਣ।