J&K ਦੇ ਵਿਦਿਆਰਥੀ ਨੇ ਪੰਜਾਬ ਦੀ ਨਿੱਜੀ ਯੂਨੀਵਰਸਿਟੀ ‘ਚ ਦਿੱਤੀ ਜਾਨ, ਪਿਤਾ ਦਾ ਦੋਸ਼- ਲੇਟ ਫੀਸ ਦੇ ਨਾਂ ‘ਤੇ ਕੀਤਾ ਮੈਂਟਲੀ ਟਾਰਚਰ

0
2172

ਫਤਹਿਗੜ੍ਹ ਸਾਹਿਬ| ਫਤਹਿਗੜ੍ਹ ਦੀ ਦੇਸ਼ ਭਗਤ ਯੂਨੀਵਰਸਿਟੀ ਵਿਚ ਇਕ ਵਿਦਿਆਰਥੀ ਦੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਜੰਮੂ ਕਸ਼ਮੀਰ ਦੇ ਜਸੀਮ ਅਹਿਮਦ ਨਾਂ ਦੇ ਮੁੰਡੇ ਨੇ ਆਪਣੀ ਜਾਨ ਦੇ ਦਿੱਤੀ।

ਇਸੇ ਗੱਲ ਨੂੰ ਲੈ ਕੇ ਯੂਨੀਵਰਸਿਟੀ ਵਿਚ ਹੰਗਾਮਾ ਹੋ ਗਿਆ ਹੈ। ਵਿਦਿਆਰਥੀਆਂ ਨੇ ਜਸੀਮ ਦੇ ਹੱਕ ਵਿਚ ਕੈਂਪਸ ਵਿਚ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਧਰਨਾ ਲਾ ਕੇ ਨਾਅਰੇਬਾਜ਼ੀ ਵੀ ਕੀਤੀ।

ਜਸੀਮ ਦੀ ਮੌਤ ਦਾ ਮਾਮਲਾ ਕੱਲ੍ਹ ਦਾ ਹੈ। ਅੱਜ ਉਸਦੇ ਪਰਿਵਾਰਕ ਮੈਂਬਰ ਯੂਨੀਵਰਸਿਟੀ ਪੁੱਜੇ। ਪੀੜਤ ਦੇ ਪਿਤਾ ਨੇ ਕਿਹਾ ਕਿ ਇਸ ਸਾਰੇ ਕੁਝ ਲਈ ਯੂਨੀਵਰਸਿਟੀ ਪ੍ਰਸ਼ਾਸਨ ਜ਼ਿੰਮੇਵਾਰ ਹੈ। ਉਸਨੂੰ ਲੇਟ ਫੀਸ ਉਤੇ ਭਾਰੀ ਜੁਰਮਾਨਾ ਲਗਾਇਆ ਗਿਆ। ਇਹੀ ਨਹੀਂ ਉਸਦਾ ਜੁਰਮਾਨਾ ਵੀ ਰੋਜ਼-ਰੋਜ਼ ਵਧਾਇਆ ਜਾ ਰਿਹਾ ਸੀ। ਜੁਰਮਾਨੇ ਦੀ ਰਕਮ ਹਰ ਰੋਜ਼ 10 ਹਜ਼ਾਰ ਵਧਾਈ ਜਾਂਦੀ ਸੀ। ਇਸੇ ਗੱਲੋੋਂ ਮਾਨਸਿਕ ਤੌਰ ਉਤੇ ਪਰੇਸ਼ਾਨ ਹੋ ਕੇ ਉਨ੍ਹਾਂ ਦੇ ਪੁੱਤਰ ਨੇ ਖੁਦਕੁਸ਼ੀ ਕਰ ਲਈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ

ਵੇਖੋ ਪੂਰੀ ਖਬਰ-