ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਦੇ ਹੱਕ ‘ਚ ਆਏ ਅਕਾਲ ਤਖਤ ਦੇ ਜਥੇਦਾਰ, ਏਅਰਪੋਰਟ ‘ਤੇ ਰੋਕਣ ‘ਤੇ ਚੁੱਕੇ ਸਵਾਲ

0
724

ਅੰਮ੍ਰਿਤਸਰ| ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਅੰਮ੍ਰਿਤਸਰ ਏਅਰਪੋਰਟ ਉਤੇ ਰੋਕਣ ਦੇ ਮਾਮਲੇ ਉਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਜਥੇਦਾਰ ਅਕਾਲ ਤਖਤ ਨੇ ਇਸ ਪੂਰੇ ਮਾਮਲੇ ਉਤੇ ਸਰਕਾਰ ਦੀ ਨਿਖੇਧੀ ਕੀਤੀ ਹੈ।

ਅਕਾਲ ਤਖਤ ਦੇ ਜਥੇਦਾਰ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਹੈ ਕਿ ਸਰਕਾਰਾਂ ਅਜਿਹਾ ਕਿਉਂ ਕਰ ਰਹੀਆਂ ਹਨ। ਅੰਮ੍ਰਿਤਪਾਲ ਦੀ ਘਰ ਵਾਲੀ ਤੋਂ ਪੁਲਿਸ ਪਹਿਲਾਂ ਵੀ ਪੁੱਛਗਿਛ ਕਰ ਚੁੱਕੀ ਹੈ। ਉਸਦਾ ਕੋਈ ਕ੍ਰਿਮੀਨਲ ਕੇਸ ਵੀ ਨਹੀਂ ਹੈ। ਹੋਰ ਤਾਂ ਹੋਰ ਉਹ ਇਕ ਬ੍ਰਿਟਿਸ਼ ਨਾਗਰਿਕ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਉਸ ਕੋਲੋਂ ਕੁਝ ਪੁੱਛਣਾ ਚਾਹੀਦਾ ਹੈ ਤਾਂ ਅਦਬ ਸਤਿਕਾਰ ਨਾਲ ਉਨ੍ਹਾਂ ਦੇ ਘਰ ਜਾ ਕੇ ਪੁੱਛਿਆ ਜਾ ਸਕਦਾ ਹੈ।