ਤਰਨਤਾਰਨ (ਬਲਜੀਤ ਸਿੰਘ) | ਬੀਤੇ ਕੱਲ੍ਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜ਼ਿਲੇ ਦਾ ਹਰੀਕੇ ਪੱਤਣ ਤੋਂ ਦਿੱਲੀ ਅੰਦੋਲਨ ਲਈ ਜਥਾ ਰਵਾਨਾ ਹੋਇਆ, ਜਿਸ ਦਾ ਰਸਤੇ ਵਿੱਚ ਪੱਟੀ ਜ਼ੋਨ ਦੇ ਪਿੰਡ ਸੰਗਵਾਂ ਦੇ ਟਰਾਲੇ ਦਾ ਐਕਸੀਡੈਂਟ ਹੋ ਗਿਆ, ਜਿਸ ਵਿਚ ਨੌਜਵਾਨ ਬੱਗਾ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ।
ਕਿਸਾਨ ਆਗੂ ਤਰਸੇਮ ਸਿੰਘ ਧਾਰੀਵਾਲ ਨੇ ਦੱਸਿਆ ਕਿ ਬੇਕਾਬੂ ਟਰੱਕ ਟਰੈਕਟਰ-ਟਰਾਲੀ ਵਿੱਚ ਵੱਜਣ ਨਾਲ ਇਹ ਐਕਸੀਡੈਂਟ ਹੋਇਆ, ਜਿਸ ਕਾਰਨ ਟਰੈਕਟਰ ‘ਤੇ ਸਵਾਰ ਬੱਗਾ ਸਿੰਘ ਦੀ ਟਰੱਕ ਹੇਠਾਂ ਆਉਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।