ਜਸਪ੍ਰੀਤ ਸਿੰਘ ਨੇ ਜਲੰਧਰ ਦੇ ਡੀਸੀ ਦਾ ਚਾਰਜ ਛੱਡਿਆ, ਦੀਪਸ਼ਿਖਾ ਸ਼ਰਮਾ ਨੇ ਸੰਭਾਲਿਆ ਐਡੀਸ਼ਨਲ ਚਾਰਜ

0
350

ਜਲੰਧਰ। ਆਈਏਐਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਛੱਡ ਦਿੱਤਾ ਹੈ। ਹੁਣ ਉਹ ਸਮਾਜਿਕ ਸ਼ਕਤੀਕਰਨ ਵਿਭਾਗ ਵਿੱਚ ਡਾਇਰੈਕਟਰ ਵਜੋਂ ਆਪਣੀ ਨਵੀਂ ਜ਼ਿੰਮੇਵਾਰੀ ਨਿਭਾਉਣਗੇ।

ਜਸਪ੍ਰੀਤ ਸਿੰਘ ਦੀ ਥਾਂ ‘ਤੇ ਸਰਕਾਰ ਨੇ ਆਈਏਐਸ ਅਧਿਕਾਰੀ ਵਿਸ਼ੇਸ਼ ਸਾਰੰਗਲ ਨੂੰ ਜਲੰਧਰ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ। ਟਰੇਨਿੰਗ ‘ਤੇ ਹੋਣ ਕਾਰਨ ਜਲੰਧਰ ਵਿਕਾਸ ਅਥਾਰਟੀ ਦੀ ਮੁੱਖ ਪ੍ਰਸ਼ਾਸਕ ਦੀਪਸ਼ਿਖਾ ਸ਼ਰਮਾ ਐਡੀਸ਼ਨਲ ਚਾਰਜ ਸੰਭਾਲਣਗੇ।

ਜ਼ਿਕਰਯੋਗ ਹੈ ਕਿ ਜਸਪ੍ਰੀਤ ਸਿੰਘ ਨੇ ਪਿਛਲੇ ਸਾਲ 11 ਜੁਲਾਈ ਨੂੰ ਜਲੰਧਰ ਦੇ ਡੀਸੀ ਦਾ ਅਹੁਦਾ ਸੰਭਾਲਿਆ ਸੀ ਅਤੇ ਲਗਾਤਾਰ 10 ਮਹੀਨੇ ਇਸ ਅਹੁਦੇ ‘ਤੇ ਰਹਿਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਸਮਾਜਿਕ ਸਸ਼ਕਤੀਕਰਨ ਵਿਭਾਗ ਵਿੱਚ ਤਾਇਨਾਤ ਕੀਤਾ ਗਿਆ ਹੈ।