ਜੰਮੂ-ਕਸ਼ਮੀਰ : ਲੋਕ ਨਿਰਮਾਣ ਵਿਭਾਗ ਦੇ ਲਾਪਤਾ ਇੰਜੀਨੀਅਰ ਦੀ ਲਾਸ਼ ਜੇਹਲਮ ਦਰਿਆ ’ਚੋਂ ਬਰਾਮਦ

0
747

ਸ੍ਰੀਨਗਰ| ਪਿਛਲੇ ਹਫ਼ਤੇ ਲਾਪਤਾ ਹੋਏ ਲੋਕ ਨਿਰਮਾਣ ਵਿਭਾਗ ਦੇ ਇੰਜੀਨੀਅਰ ਗੁਰਮੀਤ ਸਿੰਘ ਦੀ ਲਾਸ਼ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਜੇਹਲਮ ਨਦੀ ’ਚੋਂ ਮੰਗਲਵਾਰ ਨੂੰ ਮਿਲੀ।

ਪੁਲਿਸ ਨੇ ਦੱਸਿਆ ਕਿ ਲਾਪਤਾ ਸਹਾਇਕ ਕਾਰਜਕਾਰੀ ਇੰਜੀਨੀਅਰ (ਏ.ਈ.ਈ.), ਗੁਰਮੀਤ ਸਿੰਘ ਦੀ ਲਾਸ਼ ਗੈਂਟਮੁੱਲਾ ਬਾਰਾਮੂਲਾ ਜ਼ਿਲ੍ਹੇ ਦੇ ਲੋਅਰ ਜੇਹਲਮ ਹਾਈਡਲ ਪ੍ਰੋਜੈਕਟ (ਐੱਲ.ਜੇ.ਐੱਚ.ਪੀ.) ਦੇ ਇਕ ਬੈਰਾਜ ਤੋਂ ਚਾਰ ਦਿਨ ਬਾਅਦ ਮਿਲੀ ਹੈ।

ਏ.ਈ.ਈ. ਗੁਰਮੀਤ ਸਿੰਘ ਦੇ ਲਾਪਤਾ ਹੋਣ ਦੀ ਸੂਚਨਾ ਤੋਂ ਬਾਅਦ ਬਾਰਾਮੂਲਾ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਡਿਪਟੀ ਸੁਪਰਡੈਂਟ ਆਫ਼ ਪੁਲਿਸ ਦੀ ਅਗਵਾਈ ’ਚ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਈ ਸੀ।

ਪੁਲਿਸ ਨੇ ਜਨਤਕ ਸਹਾਇਤਾ ਦੀ ਮੰਗ ਕਰਦੇ ਹੋਏ ਕਿਸੇ ਵੀ ਸੰਭਾਵੀ ਸੁਰਾਗ ਨੂੰ ਲੱਭਣ ਲਈ ਐੱਸ.ਡੀ.ਆਰ.ਐੱਫ਼., ਟੋਹੀ ਕੁੱਤਿਆਂ ਦੀ ਸਕੁਐਡ, ਡਰੋਨ ਨਿਗਰਾਨੀ ਨੂੰ ਸ਼ਾਮਲ ਕਰ ਕੇ ਇਕ ਵਿਆਪਕ ਕਾਰਵਾਈ ਸ਼ੁਰੂ ਕੀਤੀ ਸੀ।

ਭਾਲ ਮੁਹਿੰਮ ਚਲਾਉਣ ਮਗਰੋਂ, ਗੁਰਮੀਤ ਸਿੰਘ ਦੀ ਲਾਸ਼ ਗੈਂਟਮੁੱਲਾ ’ਚ ਲੋਅਰ ਜੇਹਲਮ ਹਾਈਡਲ ਪ੍ਰੋਜੈਕਟ (ਐਲ.ਜੇ.ਐਚ.ਪੀ.) ’ਚ ਇਕ ਬੈਰਾਜ ’ਚ ਪਈ ਵੇਖੀ ਗਈ।