ਪੁਲਵਾਮਾ. ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਇਕ ਵੱਡਾ ਕਾਰ ਬੰਬ ਹਮਲਾ ਹੋਣ ਤੋਂ ਪਹਿਲਾਂ ਹੀ ਰੋਕ ਲਿਆ। ਸੁਰੱਖਿਆ ਬਲਾਂ ਨੂੰ ਕਾਰ ਵਿਚੋਂ 20 ਕਿੱਲੋ ਤੋਂ ਵੱਧ IED ਬਰਾਮਦ ਹੋਈ, ਜਿਸ ਨਾਲ ਇਹ ਘਾਤਕ ਹਮਲਾ ਹੋ ਸਕਦਾ ਸੀ। ਕਾਰ ਦਾ ਡਰਾਈਵਰ ਫਰਾਰ ਹੈ। ਪੁਲਿਸ ਨੇ ਦੱਸਿਆ ਕਿ ਜਾਅਲੀ ਰਜਿਸਟ੍ਰੇਸ਼ਨ ਨੰਬਰ ਵਾਲੀ ਕਾਰ ਬਾਰੇ ਜਾਣਕਾਰੀ ਮਿਲਣ ਉਂਤੇ ਵੀਰਵਾਰ ਸਵੇਰੇ ਕਾਰ ਚੈੱਕ ਪੁਆਇੰਟ ਤੇ ਰੁਕੀ, ਪਰ ਕਾਰ ਤੇਜ਼ ਹੋਈ ਅਤੇ ਬੈਰੀਕੇਡ ਤੋੜ ਕੇ ਚਲੀ ਗਈ।
ਫੌਜ, ਸੀਆਰਪੀਐਫ ਅਤੇ ਜੰਮੂ ਕਸ਼ਮੀਰ ਪੁਲਿਸ ਨੇ ਪੁਲਵਾਮਾ ਦੇ ਰਾਜਪੋਰਾ ਦੇ ਅਯਾਨਗੁੰਡ ਵਿਚ ਕਾਰ ਬੰਬ ਬਣਾਉਣ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ। ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੂੰ ਕਰੀਬ 4-5 ਦਿਨ ਪਹਿਲਾਂ ਪਤਾ ਲੱਗਿਆ ਕਿ ਇਕ ਆਈ.ਈ.ਡੀ ਕਾਰ ਵਿਚ ਰੱਖੀ ਗਈ ਹੈ। ਖੁਫੀਆ ਸੂਤਰਾਂ ਤੋਂ ਪਤਾ ਲਗਿਆ ਸੀ ਕਿ ਅੱਤਵਾਦੀਆਂ ਦਾ ਇਰਾਦਾ ਕਾਰ ਬੰਬ ਨੂੰ ਧਮਾਕੇ ਦਾ ਰੂਪ ਦੇ ਕੇ ਸੁਰੱਖਿਆ ਬਲਾਂ ਦੇ ਕਾਫਲਿਆਂ ‘ਤੇ ਆਤਮਘਾਤੀ ਹਮਲਾ ਕਰਨਾ ਸੀ।
ਅੱਜ ਸਵੇਰੇ, ਸੈਂਟਰੋ ਕਾਰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਰਾਜਪੋਰਾ ਦੇ ਅਯਾਨਗੁੰਡ ਪਿੰਡ ਵਿਖੇ ਇਕ ਲਵਾਰਸ ਜਿਹੀ ਹਾਲਤ ਵਿੱਚ ਮਿਲੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਾਂਝੇ ਤੌਰ ‘ਤੇ ਇਕ ਅਭਿਆਨ ਚਲਾਇਆ ਅਤੇ ਬੰਬ ਦਸਤੇ ਦੀ ਮਦਦ ਨਾਲ ਆਈਈਡੀ ਨੂੰ ਨਸ਼ਟ ਕਰ ਦਿੱਤਾ। ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਆਈਈਡੀ ਨੂੰ ਕਾਰ ਦੇ ਨਾਲ ਹੀ ਧਮਾਕਾ ਕਰਨਾ ਪਿਆ ਕਿਉਂਕਿ ਆਈਈਡੀ ਨੂੰ ਕਾਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਸੀ, ਧਮਾਕੇ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ।