ਜਲੰਧਰ | ਬੀਜੇਪੀ ਦੇ ਬਸਤੀਆਂ ਦੇ ਚਰਚਿਤ ਕੌਂਸਲਰ ਕਮਲ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ। ਕਮਲ ਸ਼ਰਮਾ ਨੂੰ ਸ਼ੁੱਕਰਵਾਰ ਰਾਤ ਹਾਰਟਅਟੈਕ ਆਇਆ, ਬਾਅਦ ਉਹਨਾਂ ਨੂੰ ਪ੍ਰਾਇਵੇਟ ਹਸਪਤਾਲ ਲਿਜਾਇਆ ਗਿਆ, ਉੱਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ। ਉਹਨਾਂ ਨੂੰ ਫਿਰ ਦੂਸਰੇ ਹਸਪਤਾਲ ਲਿਜਾ ਰਹੇ ਸੀ ਤਾਂ ਉਹਨਾਂ ਨੇ ਰਸਤੇ ਵਿਚ ਹੀ ਦੰਮ ਤੋੜ ਦਿੱਤਾ।
ਕਮਲ ਸ਼ਰਮਾ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਇਕ ਬੇਟੇ ਨੂੰ ਛੱਡ ਗਏ ਹਨ। ਉਹਨਾਂ ਦੀ ਇਕ ਬੇਟੀ ਜੈਪੁਰ ਵਿਚ MBBS ਕਰ ਰਹੀ ਹੈ। ਬੇਟੀ ਐਤਵਾਰ ਨੂੰ ਜਲੰਧਰ ਪਹੁੰਚੇਗੀ ਤਾਂ ਕੱਲ੍ਹ ਹੀ ਉਹਨਾਂ ਦਾ ਸਸਕਾਰ ਕੀਤਾ ਜਾਵੇਗਾ। ਕਮਲ ਸ਼ਰਮਾ ਸਕੂਲ ਇੰਡਸਟਰੀ ਦੇ ਵਾਇਸ ਚੇਅਰਮੈਨ ਵੀ ਰਹਿ ਚੁੱਕੇ ਹਨ।