ਜਲੰਧਰ, 22 ਜਨਵਰੀ| ਅਯੁਧਿਆ ‘ਚ ਰਾਮ ਮੰਦਿਰ ਦੇ ਨਿਰਮਾਣ ਪਿੱਛੋਂ ਅੱਜ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸੇ ਖੁਸ਼ੀ ‘ਚ ਸਾਰਾ ਦੇਸ਼ ਭਗਤੀਮਈ ਹੋਇਆ ਪਿਆ ਹੈ।
ਜਿਧਰ ਦੇਖੋ ਲੋਕਾਂ ‘ਚ ਇਕ ਚਾਅ ਤੇ ਹੁਲਾਸ ਹੈ। ਸਕੂਲਾਂ ਵਿਚ ਵੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰ ਘਰ ਦੀ ਛੱਤ ਸ਼੍ਰੀ ਰਾਮ ਦੀ ਤਸਵੀਰ ਵਾਲੀਆਂ ਝੰਡੀਆਂ ਲੱਗੀਆਂ ਹਨ। ਲੋਕ ਇਸ ਦਿਨ ਨੂੰ ਦੀਵਾਲੀ ਵਾਂਗ ਮਨਾ ਰਹੇ ਹਨ। ਥਾਂ-ਥਾਂ ਲੰਗਰਾਂ ਦੀਆਂ ਤਿਆਰੀਆਂ ਹੋ ਰਹੀਆਂ ਹਨ।
ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਇਥੇ ਵੀ ਇਕ ਅਲੱਗ ਹੀ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ। ਇਥੋਂ ਦੇ ਸਭ ਤੋਂ ਪਵਿੱਤਰ ਤੇ ਮਸ਼ਹੂਰ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਿਰ ਵਿਚ ਚਾਰੇ ਪਾਸੇ ਸਜਾਵਟ ਹੋਈ ਹੈ। ਮੰਦਿਰ ਵਿਚ ਭਗਤਾਂ ਦੀਆਂ ਰੌਣਕਾਂ ਸਵੇਰ ਤੋਂ ਹੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ਵਿਚ ਸ਼੍ਰੀ ਦੇਵੀ ਤਾਲਾਬ ਮੰਦਿਰ ‘ਚ 1.21 ਲੱਖ ਦੀਵੇ ਬਾਲ਼ੇ ਜਾਣਗੇ, ਜਿਸਦੀਆਂ ਤਿਆਰੀਆਂ ਕਈ ਦਿਨਾਂ ਤੋਂ ਚੱਲ ਰਹੀਆਂ ਹਨ। ਸ਼ਰਧਾਲੂ ਆਪਣੇ ਘਰੋਂ ਵੀ ਦੀਵੇ ਲਿਆ ਰਹੇ ਹਨ।