ਜਲੰਧਰ, 12 ਦਸੰਬਰ| ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਗੈੰਬਲਿੰਗ ਕੇਸ ਵਿਚ ਅਦਾਲਤ ਤੋਂ ਰਾਹਤ ਮਿਲ ਗਈ ਹੈ। ਵਿਧਾਇਕ ਸ਼ੀਤਲ ਅੰਗੁਰਾਲ ਨੂੰ ਗੈਂਬਲਿੰਗ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਹੈ। ਸਾਲ 2020 ਵਿੱਚ ਥਾਣਾ ਭਾਰਗਵ ਕੈਂਪ ਵਿੱਚ ਦਰਜ ਕੀਤੇ ਗਏ ਕੇਸਾਂ ਵਿੱਚ ਸ਼ੀਤਲ ਨੂੰ ਬਰੀ ਕੀਤਾ ਗਿਆ ਹੈ।
ਕੇਸ ਵਿਚ ਉਨ੍ਹਾਂ ਦੇ ਵਿਰੁੱਧ ਕੋਈ ਵੀ ਸਬੂਤ ਨਹੀਂ ਪਾਇਆ ਗਿਆ। ਜਿਸਦੇ ਚਲਦੇ ਅਦਾਲਤ ਨੇ ਇਹ ਫੈਸਲਾ ਲਿਆ। ਇਸ ਕੇਸ ਵਿਚ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਤੋਂ ਪੁਲਿਸ ਨੂੰ 2 ਲੱਖ 595 ਰੁਪਏ ਕੈਸ਼ ਮਿਲਿਆ ਸੀ। ਕੇਸ ਵਿਚ ਕੁਲ 13 ਲੋਕ ਆਰੋਪੀ ਬਣਾਏ ਗਏ ਸਨ।
ਕੇਸ ਵਿੱਚ ਪੁਲਿਸ ਨੇ ਸ਼ੀਤਲ ਅੰਗੁਰਾਲ, ਨਿਊ ਮਾਡਲ ਹਾਊਸ ਦੇ ਬਲਦੇਵ ਰਾਜ, ਈਸ਼ਵਰ ਨਗਰ ਦੇ ਵਿਵੇਕ ਮਹਾਜਨ ਤੇ ਕਪਿਲ ਕੁਮਾਰ ਮੋਟੀ, ਲਾਜਪਤ ਨਗਰ ਦਾ ਅਤੁਲ, ਜੀਟੀਬੀ ਨਗਰ ਦਾ ਦੀਪਕ ਰਾਜਾ, ਰਾਜਾ ਗਾਰਡਨ ਕਾਲੋਨੀ ਦਾ ਸੁਖਪ੍ਰੀਤ ਸਿੰਘ, ਰਾਮੇਸ਼ਵਰ ਕਾਲੋਨੀ ਨਵੀਨ ਮਹਾਜਨ, ਵਿਰਦੀ ਕਾਲੋਨੀ ਦਾ ਅਜੈ ਵਰਮਾ ਅਤੇ ਬੀਟੀ ਕਾਲੋਨੀ ਦੇ ਕੀਰਤੀ ਗੋਸਵਾਮੀ ਨੂੰ ਆਰੋਪੀ ਬਣਾਇਆ ਗਿਆ ਸੀ।