ਜਲੰਧਰ ਦੇ ਵਪਾਰੀਆਂ ਦੀ ਮੁੱਖ ਮੰਤਰੀ ਨਾਲ ਮੁਲਾਕਾਤ, ਕਈ ਮਸਲਿਆਂ ‘ਤੇ ਹੋਈ ਗੱਲ

0
884

ਜਲੰਧਰ/ਚੰਡੀਗੜ੍ਹ | ਜਲੰਧਰ ਦੇ ਵਪਾਰੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਹੈ। ਮੀਟਿੰਗ ਦੌਰਾਨ ਵਪਾਰੀਆਂ ਦੇ ਕਈ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ ਗਈ।

ਮੀਟਿੰਗ ਤੋਂ ਬਾਅਦ ਜਲੰਧਰ ਇੰਡਸਟਰੀਅਲ ਤੇ ਟਰੇਡਰਜ਼ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਉਹ ਇਸ ਮੁਲਾਕਾਤ ਤੋਂ ਬਾਅਦ ਬਾਗੋਂ-ਬਾਗ ਹਨ ਅਤੇ ਪਾਰਟੀ ਦਾ ਸਾਥ ਦੇਣਗੇ।

ਮੀਟਿੰਗ ਵਿਚ ਜਲੰਧਰ ਰਬੜ ਗੁੱਡਜ਼ ਮੈਨੂਫੈਕਚਰਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਰਾਕੇਸ਼ ਬਹਿਲ, ਸਮਾਲ ਹੈਂਡ ਟੂਲ ਮੈਨੂਫੈਕਚਰਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸੁਰਜੀਤ ਚੋਪੜਾ, ਸੂਬਾ ਸਿੰਘ, ਪੰਜਾਬ ਲੈਦਰ ਐਸੋਸੀਏਸ਼ਨ ਦੇ ਸੁਵਿੰਦਰ ਪਾਲ ਸਿੰਘ ਵਿਰਕ, ਆਲ ਇੰਡੀਆ ਵਾਲਵ ਐਂਡ ਕਾਕਸ ਮੈਨੂਫੈਕਚਰਰ ਐਸੋਸੀਏਸ਼ਨ ਦੇ ਗੁਰਬਖਸ਼ ਸਿੰਘ ਜੁਨੇਜਾ, ਰਾਜੇਸ਼ ਲਾਂਬਾ ਆਦਿ ਵੀ ਸ਼ਾਮਲ ਸਨ।