ਆਈਲੈਟਸ ‘ਚੋਂ ਬੈਂਡ ਨਾ ਆਉਣ ਕਾਰਨ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

0
655

ਜਲੰਧਰ | ਵਿਦੇਸ਼ ਜਾਣ ਦਾ ਕ੍ਰੇਜ਼ ਅੱਜ ਕਲ ਨੌਜਵਾਨਾਂ ਚ ਵਧਜਾ ਜਾ ਰਿਹਾ ਹੈ, ਜਿਸ ਕਾਰਨ ਕਈ ਵਾਰ ਬਾਹਰ ਨਾ ਜਾ ਸਕਮ ਕਾਰਨ ਨੌਜਵਾਨ ਖੌਫਨਾਕ ਕਦਮ ਵੀ ਚੁੱਕ ਲੈਂਦੇ ਹਨ। ਅਜਿਹਾ ਇਕ ਮਾਮਲਾ ਬਠਿੰਡਾ ਦੇ ਪਿੰਡ ਪਿੰਡ ਗਾਟਵਾਲੀ ਤੋਂ ਸਾਹਮਣੇ ਆਇਆ ਹੈ, ਜਿਥੇ ਦੇ ਇਕ ਨੌਜਵਾਨ ਨੇ ਵਿਦੇਸ਼ ਜਾਣ ਦਾ ਸੁਪਨਾ ਟੁੱਟਣ ਕਾਰਨ ਫਾਹਾ ਲੈ ਲਿਆ। ਪਿੰਡ ਗਾਟਵਾਲੀ ਦੇ ਕੁਲਦੀਪ ਸਿੰਘ (23) ਪੁੱਤਰ ਬੂਟਾ ਸਿੰਘ ਨੇ ਖੇਤ ਦੇ ਟਿਊਬਵੈਲ ਵਾਲੇ ਕਮਰੇ ਵਿੱਚ ਖੁਦਕੁਸ਼ੀ ਕਰ ਲਈ।

ਮਿਲੀ ਜਾਣਕਾਰੀ ਮੁਤਾਬਕ ਉਹ ਪੜ੍ਹਾਈ ਕਰ ਕੇ ਆਸਟਰੇਲੀਆ ਜਾਣਾ ਚਾਹੁੰਦਾ ਸੀ ਪਰ ਕਈ ਵਾਰ ਕੋਸ਼ਿਸ਼ ਦੇ ਬਾਵਜੂਦ ਉਸ ਦੇ ਪੂਰੇ ਬੈਂਡ ਨਹੀਂ ਆਏ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਵਲੋਂ ਚੁੱਕੇ ਇਸ ਖੌਫਨਾਕ ਕਦਮ ਕਾਰਨ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ।

ਨੌਜਵਾਨ ਰਾਤ ਕਰੀਬ 8 ਵਜੇ ਖਾਣਾ ਖਾਣ ਮਗਰੋਂ ਘਰੋਂ ਚਲਾ ਗਿਆ ਸੀ। ਵਾਪਸ ਨਾ ਪਰਤਣ ਉਤੇ ਜਦੋਂ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਖੇਤ ਪਹੁੰਚੇ ਤਾਂ ਵੇਖਿਆ ਕਿ ਟਿਊਬਵੈੱਲ ਵਾਲੇ ਕਮਰੇ ਵਿਚ ਉਸ ਦੀ ਲਾਸ਼ ਲਟਕ ਰਹੀ ਸੀ। ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।