ਜਲੰਧਰ| ਜਲੰਧਰ ਤਹਿਤ ਆਉਂਦੇ ਭੋਗਪੁਰ ਸ਼ਹਿਰ ਵਿਚ ਪਠਾਨਕੋਟ-ਜਲੰਧਰ ਹਾਈਵੇ ਉਤੇ ਇਕ ਹੋਮਗਾਰਡ ਦਾ ਇਕ ਜਵਾਨ ਵਰਦੀ ਪਾ ਕੇ ਸੜਕ ਵਿਚਾਲੇ ਲੰਮਾ ਪੈ ਗਿਆ। ਇਸ ਨਾਲ ਹਾਈਵੇ ਉਤੇ ਸਾਰਾ ਟ੍ਰੈਫਿਕ ਰੁਕ ਗਿਆ ਤੇ ਲੰਮਾ ਜਾਮ ਲੱਗ ਗਿਆ। ਜਾਮ ਲੱਗਦੇ ਹੀ ਮੌਕੇ ਉਤੇ ਪੁਲਿਸ ਦੇ ਅਧਿਕਾਰੀ ਪਹੁੰਚੇ। ਉਨ੍ਹਾਂ ਨੇ ਕਿਸੇ ਤਰ੍ਹਾਂ ਹੋਮਗਾਰਡ ਜਵਾਨ ਨੂੰ ਸਮਝਾ ਕੇ ਸੜਕ ਤੋਂ ਉਠਾਇਆ ਤਾਂ ਜਾ ਕੇ ਕਿਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲਿਆ।
ਥਾਣੇ ਵਿਚ ਸਟਾਫ ਨਾਲ ਬਹਿਸ
ਹੋਮਗਾਰਡ ਦੇ ਜਵਾਨ ਦਾ ਦੋਸ਼ ਹੈ ਕਿ ਪਿਛਲੇ ਦਿਨੀਂ ਉਹ ਝਗੜਾ ਕਰਨ ਵਾਲੇ ਇਕ ਮੁਲਜ਼ਮ ਨੂੰ ਫੜ ਕੇ ਥਾਣੇ ਲੈ ਕੇ ਆਇਆ ਸੀ, ਅੱਜ ਜਦੋਂ ਉਹ ਥਾਣੇ ਗਿਆ ਤੇ ਜਾ ਕੇ ਪੁੱਛਿਆ ਕਿ ਜਿਸ ਬੰਦੇ ਨੂੰ ਉਹ ਫੜ ਕੇ ਲੈ ਕੇ ਆਇਆ ਸੀ, ਉਹ ਕਿੱਥੇ ਹੈ, ਇਸ ਉਤੇ ਥਾਣੇ ਦੇ ਸਟਾਫ ਨੇ ਕਿਹਾ ਕਿ ਉਸਨੂੰ ਤਾਂ ਛੱਡ ਦਿੱਤਾ ਹੈ। ਬਸ ਫਿਰ ਕੀ ਸੀ, ਇੰਨਾ ਸੁਣਦਿਆਂ ਹੀ ਉਸਦਾ ਪਾਰਾ ਚੜ੍ਹ ਗਿਆ ਤੇ ਥਾਣੇ ਦੇ ਮੁਲਾਜ਼ਮਾਂ ਨਾਲ ਬਹਿਸ ਕਰਨ ਲੱਗਾ।
ਪੁਲਿਸ ਨੇ ਨਹੀਂ ਛੱਡਿਆ, ਕੋਰਟ ਨੇ ਜ਼ਮਾਨਤ ਦਿੱਤੀ
ਇਸ ਵਿਚਾਲੇ ਪੁਲਿਸ ਥਾਣਾ ਭੋਗਪੁਰ ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਹੋਮਗਾਰਡ ਦੇ ਜਵਾਨ ਨੇ ਕੁਝ ਦਿਨ ਪਹਿਲਾਂ ਇਕ ਝਗੜੇ ਦੇ ਮਾਮਲੇ ਵਿਚ ਇਕ ਨੌਜਵਾਨ ਨੂੰ ਫੜਿਆ ਸੀ। ਉਹ ਉਸਨੂੰ ਫੜ ਕੇ ਥਾਣੇ ਲੈ ਆਇਆ ਸੀ। ਪੁਲਿਸ ਨੇ ਝਗੜਾ ਕਰਨ ਵਾਲੇ ਨੌਜਵਾਨ ਉਤੇ ਕਾਰਵਾਈ ਕੀਤੀ, ਪਰ ਉਸ ਮਾਮਲੇ ਵਿਚ ਫੜੇ ਗਏ ਨੌਜਵਾਨ ਨੇ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ। ਅਦਾਲਤ ਨੇ ਉਸਨੂੰ ਜ਼ਮਾਨਤ ਦੇ ਦਿੱਤੀ ਤਾਂ ਪੁਲਿਸ ਨੇ ਵੀ ਉਸਨੂੰ ਛੱਡ ਦਿੱਤਾ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ