ਜਲੰਧਰ : ਕੰਮ ਛੱਡ ਕੇ ਗਈ ਲੜਕੀ ਵਲੋਂ ਆਪਣਾ ਵੀਜ਼ਾ ਦਫਤਰ ਖੋਲ੍ਹਣ ‘ਤੇ ਪੁਰਾਣੇ ਮਾਲਕ ਨੇ ਕਰਵਾਈ ਕੁੱਟਮਾਰ; ਹੋਇਆ ਹੰਗਾਮਾ

0
560

ਜਲੰਧਰ, 21 ਅਕਤੂਬਰ | ਜਲੰਧਰ ਵਿਚ ਵੀਜ਼ਾ ਹਾਊਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦਫ਼ਤਰ ਵਿਚ ਕੰਮ ਕਰਨ ਵਾਲੀ ਲੜਕੀ ਨੇ ਵੀਜ਼ਾ ਹਾਊਸ ਦੇ ਮਾਲਕ ’ਤੇ ਗੰਭੀਰ ਆਰੋਪ ਲਗਾਏ ਹਨ। ਇਹ ਮਾਮਲਾ ਵੀਜ਼ਾ ਹਾਊਸ ਮੋਗਾ ਦਾ ਹੈ। ਜਿਥੇ ਮਾਲਕ ‘ਤੇ ਇਕ ਫੀਮੇਲ ਵਰਕਰ ਦੀ ਕੁੱਟਮਾਰ ਕਰਨ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨੂੰ ਛੁਡਵਾਉਣ ਆਏ ਮੁਲਾਜ਼ਮਾਂ ਨਾਲ ਵੀ ਕੁੱਟਮਾਰ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਅਮਨ ਨਾਂ ਦੀ ਲੜਕੀ ਉਥੇ ਆਪਣੀ ਨੌਕਰੀ ਛੱਡ ਕੇ ਕਿਤੇ ਹੋਰ ਕੰਮ ਕਰਨ ਚਲੀ ਗਈ ਸੀ।

ਜਿਥੇ ਨਵੇਂ ਦਫਤਰ ਵਿਖੇ ਲੜਕੀ ਨਾਲ ਕੁੱਟਮਾਰ ਦੇ ਦੋਸ਼ ਲਾਏ ਗਏ। ਕਨ੍ਹਈਆ ਨੇ ਸਹਿਗਲ ਅਤੇ ਰਸ਼ਮੀ ‘ਤੇ ਹਮਲੇ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਦੀ ਸੂਚਨਾ ਉਕਤ ਦਫਤਰ ਦੇ ਮਾਲਕ ਅਤੇ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਵੀਜ਼ਾ ਹਾਊਸ ਦੇ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕਨ੍ਹਈਆ ‘ਤੇ ਪੁਰਾਣੀ ਦੁਸ਼ਮਣੀ ਕਾਰਨ ਗੁੰਡਿਆਂ ਨੂੰ ਲੜਕੀ ਦੇ ਨਵੇਂ ਦਫ਼ਤਰ ‘ਚ ਲਿਜਾ ਕੇ ਉਸ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ।

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਵੀਜ਼ਾ ਹਾਊਸ ‘ਤੇ ਜੀਐੱਸਟੀ ਵਿਭਾਗ ਦੇ ਛਾਪੇ ਦੌਰਾਨ ਉਕਤ ਮਾਲਕ ਵੀ ਸੁਰਖੀਆਂ ‘ਚ ਆਇਆ ਸੀ। ਹੁਣ ਮੋਗਾ ਸਥਿਤ ਵੀਜ਼ਾ ਹਾਊਸ ਬ੍ਰਾਂਚ ‘ਚ ਨੌਕਰੀ ਛੱਡ ਕੇ ਕਿਸੇ ਹੋਰ ਦਫਤਰ ‘ਚ ਕੰਮ ਕਰਨ ਵਾਲੀ ਲੜਕੀ ਨੇ ਉਕਤ ਮਾਲਕ ‘ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਲੜਕੀ ਦੀ ਕੁੱਟਮਾਰ ਕੀਤੀ ਜਾ ਰਹੀ ਹੈ।