ਜਲੰਧਰ ‘ਚ ਕਿਸਾਨ ਦੇ ਮਾਰੀਆਂ ਤਾਬੜਤੋੜ ਗੋਲ਼ੀਆਂ, ਕੰਬਾਈਨ ਦਾ ਪੁੱਛਣ ਬਹਾਨੇ ਕਿਸਾਨ ਦੇ ਡੇਰੇ ‘ਤੇ ਆਏ ਸਨ ਬਾਈਕ ਸਵਾਰ

0
956

ਬਿਲਗਾ, 6 ਨਵੰਬਰ| ਸਥਾਨਕ ਮੁਹੱਲਾ ਪੱਤੀ ਭੱਟੀ ਬਿਲਗਾ ਤੋਂ ਸ਼ਾਮ ਪੁਰ ਰੋਡ ‘ਤੇ ਇੱਕ ਕਿਸਾਨ ‘ਤੇ ਕੁਝ ਹਮਲਾਵਰਾਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਕਿਸਾਨ ਦੇ ਡੇਰੇ ‘ਤੇ ਦੋ ਨੌਜਵਾਨ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਕਿਸੇ ਕੰਬਾਈਨ ਬਾਰੇ ਪੁੱਛਿਆ। ਤੇ ਕਿਸਾਨ ਦੇ ਨੇੜੇ ਆਉਂਦਿਆ ਹੀ ਕਿਸਾਨ ਲਖਜੀਤ ਸਿੰਘ ‘ਤੇ ਹਮਲਾਵਰਾਂ ਵਲੋਂ ਤਾਬੜਤੋੜ 3 ਗੋਲੀਆਂ ਮਾਰੀਆਂ ਜੋ ਕਿ ਕਿਸਾਨ ਦੇ ਹੱਥ ‘ਤੇ ਲੱਗੀਆਂ।

ਜ਼ਖਮੀ ਹੋਏ ਕਿਸਾਨ ਨੂੰ ਨੂਰਮਹਿਲ ਦੇ ਹਸਪਤਾਲ ਵਿੱਚ ਇਲਾਜ ਲਈ ਲਿਆਦਿਆ ਗਿਆ ਹੈ। ਐਸਐਚਓ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਦੋ ਰੌਂਦ ਚੱਲੇ ਹੋਏ ਤੇ ਇੱਕ ਜ਼ਿੰਦਾ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੋਸ਼ੀਆਂ ਦੀ ਭਾਲ ਵਿਚ ਲੱਗੀ ਹੋਈ ਹੈ।