ਜਲੰਧਰ| ਜਲੰਧਰ ਤੋਂ ਇਕ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਇਥੇ ਇਕ ਮੁਲਾਜ਼ਮ ਦੀ ਖੰਭੇ ਤੋਂ ਕਰੰਟ ਪੈਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਲੜੋਈ ਦੀ ਹੈ, ਜਿਥੇ ਠੇਕੇ ਤੇ ਰੱਖੇ ਇਕ ਮੁਲਾਜ਼ਮ ਦੀ ਬਿਜਲੀ ਠੀਕ ਕਰਿਦਆਂ ਖੰਭੇ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ।
ਹੈਰਾਨੀ ਦੀ ਗੱਲ ਹੈ ਕਿ ਉਕਤ ਮੁਲਾਜ਼ਮ ਦੀ ਲਾਸ਼ 2 ਘੰਟੇ ਖੰਭੇ ਨਾਲ ਲਟਕਦੀ ਰਹੀ ਪਰ ਬਿਜਲੀ ਮਹਿਕਮੇ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪੁੱਜਿਆ।
ਪਿੰਡ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਜੇਈ ਨੂੰ ਫੋਨ ਲਗਾਇਆ ਪਰ ਉਨ੍ਹਾਂ ਨੇ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ। ਇਥੋਂ ਤੱਕ ਕੇ ਉਕਤ ਜੇਈ ਨੇ ਆਪਣਾ ਫੋਨ ਵੀ ਸਵਿੱਚ ਆਫ ਕਰ ਲਿਆ।