ਜਲੰਧਰ : 3 ਦਿਨਾਂ ਤੋਂ ਲਾਪਤਾ ਮਾਸੂਮ ਬੱਚੇ ਦੀ ਦੁਕਾਨ ਦੀ ਤੀਜੀ ਮੰਜ਼ਿਲ ਤੋਂ ਮਿਲੀ ਲਾਸ਼

0
174

ਕਰਤਾਰਪੁਰ/ਜਲੰਧਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੀਤੇ ਮੰਗਲਵਾਰ ਦੀ ਸ਼ਾਮ ਨੂੰ ਕਿਸ਼ਨਗੜ੍ਹ ਰੋਡ ਸਥਿਤ ਸ੍ਰੀ ਗੁਰੂ ਅਰਜਨ ਦੇਵ ਨਗਰ ’ਚੋਂ ਲਾਪਤਾ ਹੋਏ 3 ਸਾਲਾਂ ਮਾਸੂਮ ਬੱਚੇ ਦੀ ਲਾਸ਼ ਇਕ ਦੁਕਾਨ ਦੀ ਛੱਤ ਤੋਂ ਮਿਲੀ। ਇਹ ਬੱਚਾ ਖੇਡਦਾ ਹੋਇਆ ਦੁਕਾਨ ਦੀਆਂ ਪੌੜੀਆਂ ਚੜ੍ਹ ਕੇ ਉੱਪਰ ਚਲਾ ਗਿਆ ਸੀ। 2 ਦਿਨ ਪੌੜੀਆਂ ਦਾ ਸ਼ਟਰ ਬੰਦ ਰਿਹਾ ਤੇ ਬੱਚੇ ਦੀ ਉੱਪਰ ਹੀ ਭੁੱਖੇ ਰਹਿਣ ਨਾਲ ਮੌਤ ਹੋ ਗਈ।

ਨਗਰ ਸੁਧਾਰ ਟਰੱਸਟ ਦਫ਼ਤਰ ਸਾਹਮਣੇ ਬਣੀਆਂ ਦੁਕਾਨਾਂ ਦੇ ਮੂਹਰੇ ਕੁਝ ਪਰਿਵਾਰ ਬੈਠੇ ਹੋਏ ਸਨ। ਇਨ੍ਹਾਂ ’ਚ ਮੇਲਿਆਂ ’ਚ ਖਿਡੌਣੇ ਵੇਚਣ ਵਾਲਾ ਹੁਸ਼ਿਆਰਪੁਰ ਵਾਸੀ ਪਵਨ ਕੁਮਾਰ ਆਪਣੀ ਪਤਨੀ ਨਾਲ ਇਥੇ ਰਹਿ ਰਿਹਾ ਸੀ। ਮੰਗਲਵਾਰ ਸ਼ਾਮ ਤੋਂ 3 ਸਾਲਾ ਪੁੱਤਰ ਗੁੱਡੂ ਪੁੱਤਰ ਖੇਡਦਾ-ਖੇਡਦਾ ਅਚਾਨਕ ਉੱਥੇ ਸਥਿਤ ਅਗਰਵਾਲ ਕੋਲਡ ਡਰਿੰਕਸ ਦੀ ਦੁਕਾਨ ਦੀਆਂ ਪੌੜੀਆਂ ਚੜ੍ਹਦਾ-ਚੜ੍ਹਦਾ ਛੱਤ ’ਤੇ ਚਲਾ ਗਿਆ। ਗੁੱਡੂ ਦੂਜੀ ਮੰਜ਼ਿਲ ਦੀਆਂ ਪੌੜੀਆਂ ਚੜ੍ਹ ਕੇ ਤੀਜੀ ਮੰਜ਼ਿਲ ਦੀਆਂ ਪੌੜੀਆਂ ’ਤੇ ਪੁੱਜ ਗਿਆ।

Rajasthan: Jodhpur hospital records 146 children death in December

ਸ਼ਾਮ ਵੇਲੇ ਰੋਜ਼ਾਨਾ ਵਾਂਗ ਕੰਪਨੀਆਂ ਦੇ ਮੁਲਾਜ਼ਮ ਆਪਣੇ ਦਫ਼ਤਰ ਬੰਦ ਕਰਕੇ ਪੌੜੀਆਂ ਨੂੰ ਲੱਗੇ ਸ਼ਟਰ ਨੂੰ ਤਾਲੇ ਮਾਰ ਕੇ ਚਲੇ ਗਏ। ਬੱਚੇ ਦੇ ਉੱਪਰ ਹੋਣ ਦਾ ਕਿਸੇ ਨੂੰ ਪਤਾ ਨਾ ਲੱਗਾ। ਇਸੇ ਦੌਰਾਨ ਪਰਿਵਾਰ ਦੇ ਲੋਕ ਗੁੱਡੂ ਦੇ ਲਾਪਤਾ ਹੋਣ ’ਤੇ ਉਸ ਦੀ ਭਾਲ ਕਰਨ ਲੱਗੇ। ਉਨ੍ਹਾਂ ਨੇ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਪਰ ਕਿਸੇ ਦਾ ਧਿਆਨ ਉਕਤ ਦੁਕਾਨ ਵੱਲ ਨਹੀਂ ਗਿਆ। ਇਸ ਦੌਰਾਨ ਬੁੱਧਵਾਰ ਨੂੰ ਕੋਈ ਵੀ ਮੁਲਾਜ਼ਮ ਛੱਤ ’ਤੇ ਨਹੀਂ ਗਿਆ, ਜਿਸ ਕਾਰਨ ਬੱਚੇ ਬਾਰੇ ਪਤਾ ਨਾ ਲੱਗ ਸਕਿਆ।

ਵੀਰਵਾਰ ਸਵੇਰੇ ਆਈਲੈਟਸ ਦਫ਼ਤਰ ਦਾ ਕਰਮਚਾਰੀ ਗਗਨਦੀਪ ਸਿੰਘ ਆਇਆ ਤਾਂ ਉਸ ਨੇ ਉੱਪਰ ਬੱਚੇ ਦੀ ਲਾਸ਼ ਪਈ ਦੇਖੀ ਤੇ ਦੁਕਾਨ ਮਾਲਕ ਅਗਰਵਾਲ ਨੂੰ ਦੱਸਿਆ। ਉਨ੍ਹਾਂ ਨੇ ਥਾਣਾ ਕਰਤਾਰਪੁਰ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਬੱਚੇ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ। ਉਨ੍ਹਾਂ ਦੱਸਿਆ ਕਿ ਭੁੱਖ-ਪਿਆਸ ਤੇ ਗਰਮੀ ਕਾਰਨ ਬੱਚੇ ਦੀ ਮੌਤ ਹੋ ਗਈ। ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ।
ਬੁੱਧਵਾਰ ਨੂੰ ਗੁੱਡੂ ਦੇ ਪਿਤਾ ਨੇ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ।

ਥਾਣਾ ਇੰਚਾਰਜ ਰਮਨਦੀਪ ਸਿੰਘ ਨੇ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਪਰ ਪੁਲਿਸ ਨੇ ਉਨ੍ਹਾਂ ਇਮਾਰਤਾਂ ਦਾ ਸੀਸੀਟੀਵੀ ਫੁਟੇਜ ਨਹੀਂ ਦੇਖਿਆ। ਥਾਣਾ ਇੰਚਾਰਜ ਇੰਸਪੈਕਟਰ ਰਮਨਦੀਪ ਸਿੰਘ ਨੇ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਇਮਾਰਤ ਖੰਘਾਲੀ। ਇਸ ’ਚ ਬੱਚਾ ਕਈ ਵਾਰ ਪੌੜੀਆਂ ਚੜ੍ਹਦਾ ਦੇਖਿਆ ਗਿਆ। ਇਸ ਦੇ ਨਾਲ-ਨਾਲ ਉਸ ਨੇ ਕਈ ਵਾਰ ਮੇਨ ਗੇਟ ਵੀ ਖੜਕਾਉਣ ਦੀ ਕੋਸ਼ਿਸ਼ ਕੀਤੀ ਪਰ ਆਵਾਜ਼ ਦੂਰ ਤੱਕ ਨਹੀਂ ਜਾ ਸਕੀ, ਜਿਸ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)