ਜਲੰਧਰ : ਖਾਂਬਰਾ ‘ਚ ਖੂਨ ਨਾਲ ਲਥਪਥ ਮਿਲੀ ਨੌਜਵਾਨ ਦੀ ਲਾਸ਼, ਗੋਲੀ ਮਾਰ ਕੇ ਕਤਲ ਦਾ ਸ਼ੱਕ

0
1232

ਜਲੰਧਰ | ਨਕੋਦਰ ਰੋਡ ‘ਤੇ ਖਾਂਬਰਾ ਦੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ, ਜਿਸ ਦੀ ਲਾਸ਼ ਧਰਮਪੁਰਾ ‘ਚ ਮੰਗਲਵਾਰ ਬਾਅਦ ਦੁਪਹਿਰ ਸ਼ੱਕੀ ਹਾਲਾਤ ‘ਚ ਸੜਕ ਕਿਨਾਰੇ ਖੂਨ ਨਾਲ ਲਥਪਥ ਮਿਲੀ।

ਮ੍ਰਿਤਕ ਦੀ ਪਛਾਣ ਹੰਸਰਾਜ ਕਾਕੂ (32) ਵਾਸੀ ਖਾਂਬਰਾ ਵਜੋਂ ਹੋਈ ਹੈ। ਮ੍ਰਿਤਕ ਸੋਫੇ ਬਣਾਉਣ ਦਾ ਕੰਮ ਕਰਦਾ ਸੀ ਤੇ ਮੰਗਲਵਾਰ ਸਵੇਰੇ ਆਪਣੇ ਕਿਸੇ ਦੋਸਤ ਦੇ ਨਾਲ ਘਰੋਂ ਬਾਹਰ ਨਿਕਲਿਆ ਸੀ, ਜਿਸ ਤੋਂ ਕੁਝ ਦੇਰ ਬਾਅਦ ਉਸ ਦੀ ਲਾਸ਼ ਧਰਮਪੁਰਾ ਦੇ ਪ੍ਰਾਇਮਰੀ ਸਕੂਲ ਦੇ ਕੋਲ ਸੁੰਨਸਾਨ ਇਲਾਕੇ ‘ਚੋਂ ਮਿਲੀ।

ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਹੱਤਿਆ ਦਾ ਸ਼ੱਕ ਜਾਹਿਰ ਕੀਤਾ ਹੈ। ਮ੍ਰਿਤਕ ਦੇ ਸੱਜੇ ਕੰਨ ਦੇ ਪਿੱਛੇ ਇਕ ਜ਼ਖਮ ਦਾ ਨਿਸ਼ਾਨ ਹੈ, ਜਿਸ ਕਰਕੇ ਪਰਿਵਾਰ ਵਾਲੇ ਨੌਜਵਾਨ ਦੀ ਗੋਲੀ ਮਾਰ ਹੱਤਿਆ ਕਰਨ ਦਾ ਸ਼ੱਕ ਜਤਾ ਰਹੇ ਹਨ। ਉਥੇ ਹੀ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਨੌਜਵਾਨ ਘਰੋਂ ਕਿਸ ਦੇ ਨਾਲ ਨਿਕਲਿਆ ਸੀ।

(ਨੋਟਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।