ਮਲੇਰਕੋਟਲਾ ‘ਚ ਡਿਊਟੀ ‘ਤੇ ਜਾ ਰਹੇ ਅਧਿਆਪਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

0
3478

ਸੰਗਰੂਰ | ਮਲੇਰ ਕੋਟਲਾ ਦੇ ਨੌਜਵਾਨ ਅਧਿਆਪਕ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਦਰਿੰਦਗੀ ਨਾਲ ਕਤਲ ਕਰ ਦਿੱਤਾ ਗਿਆ । ਅੱਜ ਸਵੇਰੇ ਕਰੀਬ ਪੌਣੇ 8 ਵਜੇ ਆਪਣੀ ਡਿਊਟੀ ਲਈ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਬਦੇਸੇ  ਲਈ ਪਲਟੀਨਾ ਮੋਟਰਸਾਈਕਲ ‘ਤੇ ਜਾ ਰਹੇ ਨੌਜਵਾਨ ਅਧਿਆਪਕ ਸਾਹਿਬ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਲੇਰਕੋਟਲਾ ਨੂੰ ਅਣਪਛਾਤੇ ਹਮਲਾਵਰਾਂ ਨੇ ਸਕੂਲ ਤੋਂ ਢਾਈ ਸੌ ਮੀਟਰ ਦੂਰ ਲਸਾੜਾ ਡਰੇਨ ਦੀ ਪਟੜੀ ਉੱਪਰ ਵੱਖੀ ਅਤੇ ਛਾਤੀ ‘ਚ ਤੇਜ਼ਧਾਰ ਹਥਿਆਰ ਨੇਜਾ ਮਾਰ ਕੇ ਕਤਲ ਕਰ ਦਿੱਤਾ । ਹਮਲਾਵਰ ਅਧਿਆਪਕ ਦੀ ਛਾਤੀ ਵਿਚ ਨੇਜਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ।