ਜਲੰਧਰ : ‘ਸੂਰਿਆ ਕਿਰਨ ਏਅਰੋਬੈਟਿਕ’ ਟੀਮ ਨੇ ਅਸਮਾਨ ‘ਚ ਦਿਖਾਏ ਹੈਰਾਨੀਜਨਕ ਕਰਤੱਬ, ਦੇਖਦੇ ਰਹਿ ਗਏ ਲੋਕ

0
1100

ਜਲੰਧਰ | ਮਹਾਨਗਰ ਦੇ ਲੋਕ ਬੁੱਧਵਾਰ ਸਵੇਰੇ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਭਾਰਤੀ ਹਵਾਈ ਫ਼ੌਜ ਦੀ ਸੂਰਿਆ ਕਿਰਨ ਏਅਰੋਬੈਟਿਕ ਟੀਮ ਨੇ ਅਸਮਾਨ ‘ਚ ਕਈ ਹੈਰਾਨੀਜਨਕ ਕਰਤੱਬ ਦਿਖਾਏ। ਅਸਮਾਨ ‘ਚ ਇਕ ਖਾਸ ਪੈਟਰਨ ‘ਚ ਉੱਡਦੇ 9 ਸੂਰਿਆ ਕਿਰਨ ਜਹਾਜ਼ਾਂ ਦੇ ਦਸਤੇ ਨੇ ਇਕ ਤੋਂ ਬਾਅਦ ਇਕ ਕਲਾਬਾਜ਼ੀਆਂ ਦਿਖਾਈਆਂ।

ਉਨ੍ਹਾਂ ਨੂੰ ਦੇਖ ਕੇ ਲੋਕ ਦੰਦਾਂ ‘ਚ ਉਂਗਲਾਂ ਦਬਾਉਣ ਨੂੰ ਮਜਬੂਰ ਹੋ ਗਏ। ਸ਼ਹਿਰ ਦੇ ਨਾਲ-ਨਾਲ ਕੈਂਟ ਏਰੀਆ ‘ਚ ਵੀ ਲੋਕਾਂ ਨੇ ਸੂਰਿਆ ਕਿਰਨ ਟੀਮ ਦੇ ਜਾਂਬਾਜ਼ਾਂ ਦੇ ਅਸਮਾਨੀ ਸਟੰਟਸ ਦੀ ਖੂਬ ਪ੍ਰਸ਼ੰਸਾ ਕੀਤੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਇਕ ਸੂਰਿਆ ਕਿਰਨ ਜਹਾਜ਼ ਅਸਮਾਨ ‘ਚ ਕਲਾਬਾਜ਼ੀਆਂ ਕਰਦਾ ਦੇਖਿਆ ਗਿਆ ਸੀ।

ਮੰਗਲਵਾਰ ਨੂੰ ਲੁਧਿਆਣਾ ‘ਚ ਹੋਇਆ ਸੀ ਏਅਰ ਸ਼ੋਅ

ਦੱਸ ਦੇਈਏ ਕਿ ਪਰਮਵੀਰ ਚੱਕਰ ਜੇਤੂ ਫਲਾਇੰਗ ਅਫਸਰ ਨਿਰਮਲ ਸਿੰਘ ਸੇਖੋਂ ਦੇ ਬਲੀਦਾਨ ਦਿਵਸ ‘ਤੇ ਮੰਗਵਲਾਰ ਨੂੰ ਲੁਧਿਆਣਾ ਦੇ ਪਿੰਡ ਈਸੇਵਾਲ ‘ਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਮੌਕੇ 1971 ਦੇ ਭਾਰਤ-ਪਾਕਿ ਯੁੱਧ ’ਚ ਜਾਂਬਾਜ਼ੀ ਨਾਲ ਦੁਸ਼ਮਣ ਦਾ ਮੁਕਾਬਲਾ ਕਰਕੇ ਵਤਨ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਪਰਮਵੀਰ ਚੱਕਰ ਨੂੰ ਹਵਾਈ ਸੈਨਾ ਦੇ ਉੱਚ ਅਧਿਕਾਰੀ ਨੇ ਯਾਦ ਕੀਤਾ।

ਪੁਸ਼ਤੈਨੀ ਪਿੰਡ ਈਸੇਵਾਲ ’ਚ ਮੰਗਲਵਾਰ ਨੂੰ ਇਕ ਵਿਸ਼ਾਲ ਸਮਾਗਮ ’ਚ ਹਵਾਈ ਸੈਨਾ ਦੇ ਏਅਰ ਮਾਰਸ਼ਲ ਬੀਆਰ ਕ੍ਰਿਸ਼ਨਾ ਖ਼ਾਸ ਤੌਰ ’ਤੇ ਮੌਜੂਦ ਰਹੇ। ਕ੍ਰਿਸ਼ਨਾ ਨੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ’ਚ ਸ਼ਹੀਦ ਦੇ ਬੁੱਤ ਦੀ ਘੁੰਡ ਚੁਕਾਈ ਵੀ ਕੀਤੀ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।