ਜਲੰਧਰ ਦਾ ਸਮੱਗਲਰ ਲੱਖਾ ਲਾਹੌਰੀਆ 2 ਸਾਥੀਆਂ ਨਾਲ ਗ੍ਰਿਫਤਾਰ

0
1382

ਜਲੰਧਰ | ਸੀਆਈਏ ਸਟਾਫ-2 ਨੇ ਸਮੱਗਲਰ ਲੱਖਾ ਲਾਹੌਰੀਆ ਨੂੰ ਉਸਦੇ ਸਾਥੀਆਂ ਨਾਲ ਗ੍ਰਿਫਤਾਰ ਕੀਤਾ । ਐੱਸਐੱਸਪੀ ਦਿਹਾਤੀ ਨਵੀਨ ਸਿੰਗਲਾ ਨੇ ਕਿਹਾ ਕਿ ਪੁਲਿਸ ਟੀਮ ਨੇ ਜੰਡੂਸਿੰਘਾ ਰੋਡ ‘ਤੇ ਪਿੰਡ ਸ਼ੇਰਪੁਰ ਦੇ ਪੁਲ ਕੋਲ ਚੈਂਕਿੰਗ ਕਰਕੇ ਤਿੰਨ ਲੋਕਾਂ ਨੂੰ ਰੋਕਿਆ ਅਤੇ ਉਨ੍ਹਾਂ ਤੋਂ 60 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਆਰੋਪੀਆਂ ਦੀ ਪਹਿਚਾਣ ਲਖਵਿੰਦਰ ਸਿੰਘ ਉਰਫ ਲੱਖਾ ਲਾਹੌਰੀਆ ਵਾਸੀ ਮੁਹੱਲਾ ਅਰਜੁਨ ਸਿੰਘ, ਜਲੰਧਰ, ਆਕਾਸ਼ ਵਾਲੀਆ ਨਿਵਾਸੀ ਬਲਦੇਵ ਨਗਰ ਦੇ ਰੂਪ ਵਿੱਚ ਹੋਈ ਹੈ।

ਐੱਸਐੱਸਪੀ ਨੇ ਦੱਸਿਆ ਕਿ ਲਾਹੌਰੀਆ ਨਸ਼ਾ ਸਮੱਗਲਰ ਹੈ, ਜਿਸ ‘ਤੇ ਜਲੰਧਰ ਅਤੇ ਅੰਮ੍ਰਿਤਸਰ ਦੇ ਥਾਣਿਆਂ ਵਿੱਚ ਅੱਠ ਮਾਮਲੇ ਦਰਜ ਹਨ।

ਪੁਲਿਸ ਦੇ ਅਨੁਸਾਰ ਆਰੋਪੀਆਂ ਨੇ ਕਬੂਲਿਆ ਕਿ ਉਹ ਤਿੰਨ ਸਾਲ ਤੋਂ ਸਮੱਗਲਿੰਗ ਕਰ ਰਹੇ ਹਨ।

ਸੀਆਈਏ ਮੁੱਖੀ ਪੁਸ਼ਪਬਾਲੀ ਨੇ ਦੱਸਿਆ ਕਿ ਲਾਹੌਰੀਆ ਨੂੰ ਸੋਮਵਾਰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।