ਸੇਵਾ ਕੇਂਦਰ ਖੁੱਲ੍ਹਣ ਦਾ ਸਮਾਂ ਬਦਲਿਆ, ਫੋਨ ਕਰਕੇ ਵੀ ਲੈ ਸਕਦੇ ਹੋ ਜਾਣਕਾਰੀ

0
1105

896859812-13 ‘ਤੇ ਕਾਲ ਕਰਕੇ ਜਾਂ ਕੋਵਾ ਐਪ ‘ਤੇ ਵੀ ਸਮਾਂ ਲਿਆ ਜਾ ਸਕਦਾ ਹੈ

ਜਲੰਧਰ . ਤਾਪਮਾਨ ਵਿੱਚ ਹੋਏ ਵਾਧੇ ਅਤੇ ਗਰਮ ਹਵਾਵਾਂ ਤੇ ਕੋਵਿਡ-19 ਮਹਾਂਮਾਰੀ ਦੌਰਾਨ ਸੇਵਾ ਕੇਂਦਰਾਂ ਵਿਖੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ 18 ਜੂਨ ਤੋਂ 30 ਸਤੰਬਰ 2020 ਤੱਕ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 7.30 ਵਜੇ ਤੋਂ ਦੁਪਹਿਰ 3.30 ਵਜੇ ਤੱਕ ਕਰ ਦਿੱਤਾ ਗਿਆ ਹੈ।

ਸੇਵਾਵਾਂ ਲਈ 8968593812-13 ‘ਤੇ ਸੰਪਰਕ ਕਰਕੇ ਜਾਂ ਕੋਵਾ ਐਪ ‘ਤੇ ਮਿਲਣ ਦਾ ਸਮਾਂ ਲੈ ਸਕਦੇ ਹਨ। ਇਸ ਲਈ ਸੇਵਾ ਕੇਂਦਰ ਵਿਖੇ ਸਮਰਪਿਤ ਕਾਊਂਟਰ ਸਥਾਪਿਤ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਕਦਮ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ ਹੈ। ਉਨ•ਾਂ ਕਿਹਾ ਕਿ ਇਸ ਨਾਲ ਸੇਵਾ ਕੇਂਦਰਾਂ ਵਿਖੇ ਸਮਾਜਿਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।

ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਇਲ ਤੇ

  • ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
  • Whatsapp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।
  • ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ  ਨਾਲ ਵੀ ਜ਼ਰੂਰ ਜੁੜੋ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਅਤੇ ਟ੍ਰੈਵਲਿੰਗ ਸੂਟਕੇਸ ਖਰੀਦਣ ਲਈ ਸੰਪਰਕ ਕਰੋ 9646-786-001, Address : 28, Vivek Nagar, Guru Gobind Singh Avenue Road, Jalandhar City)

(ADVT : ਜਲੰਧਰ ‘ਚ ਆਪਣੇ ਵਪਾਰ ਦੀ ਮਸ਼ਹੂਰੀ ਲਈ ਹੁਣੇ ਕਾਲ ਕਰੋ 96467-33001)