ਜਲੰਧਰ, 29 ਅਕਤੂਬਰ| ਜਲੰਧਰ ਵਿਚ ਭਾਰਗਵ ਕੈਂਪ ਦੇ ਅਵਤਾਰ ਨਗਰ ਰੋਡ ਦੇ ਨੇੜੇ 10 ਹਮਲਾਵਰਾਂ ਨੇ ਇਕ ਨੌਜਵਾਨ ਨੂੰ ਘੇਰ ਕੇ ਉਸਦਾ ਮੋਬਾਈਲ ਫੋਨ ਖੋਹ ਲਿਆ ਤੇ ਜਾਂਦੇ-ਜਾਂਦੇ ਉਸਦੀ ਬਾਈਕ ਦੀ ਚਾਬੀ ਵੀ ਲੈ ਗਏ। ਥਾਣਾ ਭਾਰਗਵ ਕੈਂਪ ਪੁਲਿਸ ਨੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਏਰੀਆ ਦੇ ਕੁਝ ਸੀਸੀਟੀਵੀਜ਼ ਕਬਜ਼ੇ ਵਿਚ ਲਏ ਹਨ। ਅਵਤਾਰ ਨਗਰ ਦੀ ਗਲੀ ਨੰਬਰ 4 ਦੇ ਰਹਿਣ ਵਾਲੇ ਕਰੀਮ, ਜੋ ਮੂਲ ਰੁੂਪ ਵਿਚ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਜਲੰਧਰ ਵਿੱਚ ਉਹ ਸਿਲਾਈ ਦੀ ਦੁਕਾਨ ਕਰਦਾ ਹੈ। ਦੇਰ ਰਾਤ ਉਹ ਕੇਟੀਐਮ ਬਾਈਕ ‘ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ ਕਿ ਇਸ ਦੌਰਾਨ ਅਵਤਾਰ ਨਗਰ ਰੋਡ ‘ਤੇ 10 ਨੌਜਵਾਨਾਂ ਨੇ ਹਥਿਆਰਾਂ ਨਾਲ ਉਸ ਉਤੇ ਹਮਲਾ ਕਰ ਦਿੱਤਾ।
ਨੌਜਵਾਨਾਂ ਨੇ ਆਉਂਦੇ ਹੀ ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਦਿੱਤਾ। ਇਸ ਦੇ ਬਾਅਦ ਉਸਦਾ ਮੋਬਾਈਲ ਫੋਨ ਤੇ ਬਾਈਕ ਦੀ ਚਾਬੀ ਲੈ ਕੇ ਫਰਾਰ ਹੋ ਗਏ। ਦੇਰ ਰਾਤ ਪੁਲਿਸ ਨੇ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਦੱਸ ਦਈਏ ਕਿ ਜਿੱਥੋਂ ਤੱਕ ਵਾਰਦਤ ਹੋਈ ਸੀ, ਉਸ ਤੋਂ ਕੁਝ ਹੀ ਦੂਰੀ ਉਤੇ ਪੁਲਿਸ ਥਾਣਾ ਹੈ। ਪਰ ਫਿਰ ਵੀ ਚੋਰ ਵਾਰਦਾਤ ਕਰਕੇ ਫਰਾਰ ਹੋ ਗਏ।