ਪਿਛਲੇ ਤਿੰਨ ਦਿਨਾਂ ਵਿੱਚ ਸਭ ਤੋਂ ਵੱਧ ਕੋਰੋਨਾ ਟੀਕੇ ਜਲੰਧਰ ਦੇ ਲੋਕਾਂ ਨੇ ਲਗਵਾਏ : ਡਿਪਟੀ ਕਮਿਸ਼ਨਰ

0
1561

ਜਲੰਧਰ | ਜ਼ਿਲ੍ਹੇ ਵਿੱਚ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਟੀਕਾਕਰਨ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਪਿਛਲੇ ਤਿੰਨ ਵਿੱਚ ਰੋਜ਼ਾਨਾ ਸਭ ਤੋਂ ਵੱਧ ਟੀਕਾਕਰਨ ਕਰ ਕੇ ਜਲੰਧਰ ਵੈਕਸੀਨੇਸ਼ਨ ਵਿੱਚ ਪੰਜਾਬ ਵਿੱਚ ਸਭ ਤੋਂ ਮੋਹਰੀ ਹੈ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੋਵਿਡ ਸਬੰਧੀ ਕੇਂਦਰੀ ਟੀਮ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 6 ਅਪ੍ਰੈਲ ਨੂੰ 14080, 7 ਅਪ੍ਰੈਲ ਨੂੰ 11345 ਅਤੇ 8 ਅਪ੍ਰੈਲ ਨੂੰ 15473 ਟੀਕਾਕਰਨ ਕਰਕੇ ਸੂਬੇ ਵਿੱਚ ਟਾਪ ਪੁਜ਼ੀਸ਼ਨ ਹਾਸਲ ਕੀਤੀ ਗਈ ਜਦਕਿ ਹੁਣ ਤੱਕ ਕੁੱਲ 1,80450 ਟੀਕਾਕਰਨ ਨਾਲ ਜਲੰਧਰ ਪੰਜਾਬ ਵਿੱਚ ਦੂਜੇ ਸਥਾਨ ‘ਤੇ ਹੈ।

ਡੀਸੀ ਨੇ ਦੱਸਿਆ- ਜ਼ਿਲ੍ਹੇ ਵਿੱਚ ਹੁਣ ਤੱਕ 7,98,139 ਕੋਵਿਡ ਟੈਸਟ ਕੀਤੇ ਗਏ ਹਨ ਅਤੇ ਐਕਟਿਵ ਕੇਸਾਂ ਨੂੰ ਇਕਾਂਤਵਾਸ ਕਰਨ ਕਰਨ ਤੋਂ ਇਲਾਵਾ ਪੋਜ਼ੀਟਿਵ ਵਿਅਕਤੀਆਂ ਦੇ ਹਰ ਸੰਪਰਕ ਦੀ ਸੈਂਪਲਿੰਗ ਨੂੰ ਯਕੀਨੀ ਬਣਾਇਆ ਗਿਆ ਹੈ।

ਜ਼ਿਲ੍ਹੇ ਵਿੱਚ ਸਮੁੱਚੇ ਜ਼ਿਲਿਆਂ ਤੋਂ ਵੱਧ ਲੈਵਲ-2 ਅਤੇ ਲੈਵਲ-3 ਬੈੱਡ ਉਪਲਬਧ ਹਨ, ਜਿਨ੍ਹਾਂ 1113 ਲੈਵਲ-2 ਅਤੇ 422 ਲੈਵਲ -3 ਬੈੱਡ ਸ਼ਾਮਲ ਹਨ। ਲੋਕਾਂ ਵਿੱਚੋਂ ਟੈਸਟਿੰਗ ਦੇ ਡਰ ਨੂੰ ਦੂਰ ਕਰ ਕੇ ਉਨ੍ਹਾਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ ਵਾਸਤੇ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਪੋਜ਼ੀਟਿਵ ਦਰ ਅਤੇ ਮੌਤ ਦਰ ਵਿੱਚ ਕਮੀ ਆਈ ਹੈ।

ਜਲੰਧਰ ਵਿੱਚ ਕੋਵਿਡ ਕੰਟਰੋਲ ਰੂਮ ਬਣਾਇਆ ਗਿਆ ਹੈ ਜਿਸ ਦਾ ਹੈਲਪਲਾਈਨ ਨੰਬਰ 2224417 ਹੈ। ਇੱਥੋਂ ਐਂਬੂਲੈਂਸਾਂ ਅਤੇ ਮੋਰਚਰੀ ਵੈਨਾਂ ਦੀ ਰੀਅਲ ਟਾਈਮ ਇਨਫਰਮੇਸ਼ਨ ਦੀ ਨਿਗਰਾਨੀ ਕੀਤੀ ਜਾਂਦੀ ਹੈ।