ਜਲੰਧਰ : ਕਿਸੇ ਹੋਰ ਨਾਲ ਘੁੰਮ ਰਹੀ ਪਤਨੀ ਨੂੰ ਝਿੜਕਣਾ ਪਤੀ ਨੂੰ ਪਿਆ ਮਹਿੰਗਾ, ਪਤਨੀ ਨੇ ਆਸ਼ਿਕ ਨਾਲ ਰਲ਼ ਕੇ ਪਤੀ ਦਾ ਚਾੜ੍ਹਿਆ ਕੁਟਾਪਾ

0
333

ਜਲੰਧਰ, 27 ਅਕਤੂਬਰ| ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ‘ਚ ਕਿਸੇ ਹੋਰ ਵਿਅਕਤੀ ਨਾਲ ਘੁੰਮ ਰਹੀ ਪਤਨੀ ਨੂੰ ਝਿੜਕਣਾ ਪਤੀ ਨੂੰ ਮਹਿੰਗਾ ਪੈ ਗਿਆ। ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ‘ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਪਤੀ ਨੇ ਵੀ ਆਪਣੇ ਵਿਚ-ਬਚਾਅ ‘ਚ ਪ੍ਰੇਮੀ ‘ਤੇ ਹਮਲਾ ਕੀਤਾ, ਜਿਸ ਕਾਰਨ ਪ੍ਰੇਮੀ ਦੇ ਕੰਨ ਕੋਲ ਸੱਟ ਲੱਗ ਗਈ, ਜਿਉਂ ਹੀ ਦੋਵੇਂ ਧਿਰਾਂ ਦੇ ਲੋਕ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਪੁੱਜੇ ਤਾਂ ਉਹ ਮੁੜ ਆਹਮੋ-ਸਾਹਮਣੇ ਆ ਗਏ ਅਤੇ ਕੁੱਟਮਾਰ ਤਕ ਵੀ ਹੋ ਗਈ।

ਐਮਰਜੈਂਸੀ ਵਾਰਡ ‘ਚ ਹੰਗਾਮਾ ਹੁੰਦਾ ਵੇਖ ਕੇ ਡਾਕਟਰ ਨੇ ਹੂਟਰ ਮਾਰੇ ਅਤੇ ਹਸਪਤਾਲ ‘ਚ ਤਾਇਨਾਤ ਪੁਲਸ ਅਤੇ ਸੁਰੱਖਿਆ ਕਰਮਚਾਰੀਆਂ ਨੇ ਹੰਗਾਮਾ ਸ਼ਾਂਤ ਕਰਵਾਇਆ। ਜਾਣਕਾਰੀ ਅਨੁਸਾਰ ਬਸਤੀ ਬਾਵਾ ਖੇਲ ਦੇ ਪੰਨੂ ਬਿਹਾਰ ਵਾਸੀ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਕਰੀਬ 10 ਸਾਲ ਹੋ ਗਏ ਹਨ ਅਤੇ ਉਸ ਦੇ 2 ਬੱਚੇ ਵੀ ਹਨ। ਬੁੱਧਵਾਰ ਉਸ ਨੇ ਵੇਖਿਆ ਕਿ ਉਸ ਦੀ ਪਤਨੀ ਇਕ ਅਜਨਬੀ ਵਿਅਕਤੀ ਨਾਲ ਘੁੰਮ ਰਹੀ ਸੀ।

ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ‘ਤੇ ਹਮਲਾ ਕਰ ਦਿੱਤਾ ਗਿਆ। ਪਤੀ ਨੇ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਪਤਨੀ ਉਸ ਨਾਲ ਵਿਆਹ ਕਰਵਾ ਕੇ ਕਿਸੇ ਹੋਰ ਨਾਲ ਪ੍ਰੇਮ ਸੰਬੰਧ ਬਣਾ ਲਵੇਗੀ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ।