ਜਲੰਧਰ : ਐਕਟਿਵਾ ਦੀ ਭਿਆਨਕ ਟੱਕਰ ‘ਚ ਨੌਜਵਾਨ ਦੀ ਮੌ.ਤ, PHD ਦਾ ਵਿਦਿਆਰਥੀ ਸੀ ਪੂਰਨਿਮਾ ਮੌਰਿਆ

0
632

ਜਲੰਧਰ, 19 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੇਤ ਰਾਤ ਵਿਧੀਪੁਰ ਨੇੜੇ ਪੀ. ਐੱਚ. ਡੀ. ਦੇ ਵਿਦਿਆਰਥੀ ਦੀ ਐਕਟਿਵਾ ਸਵਾਰ ਨਾਲ ਟੱਕਰ ’ਚ ਮੌਤ ਹੋ ਗਈ। ਇਸ ਟੱਕਰ ਵਿਚ ਐਕਟਿਵਾ ਸਵਾਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

ਥਾਣਾ ਮਕਸੂਦਾਂ ਵਿਖੇ ਸ਼ਿਕਾਇਤ ਮਿਲਣ ’ਤੇ ਸਬ-ਇੰਸਪੈਕਟਰ ਕੁਲਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਪੂਰਨਿਮਾ ਮੌਰਿਆ 29 ਸਾਲ ਪੁੱਤਰ ਪੂਰਨਮਾਸ਼ੀ ਮੌਰਿਆ ਵਾਸੀ ਸਾਰਨਾਥ, ਵਾਰਾਣਸੀ (ਯੂ. ਪੀ.) ਵਜੋਂ ਹੋਈ ਹੈ। ਸਬ-ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਸਾਈਕਲ ’ਤੇ ਸਵਾਰ ਹੋ ਕੇ ਪੂਰਨਿਮਾ ਆਪਣੇ ਕਮਰੇ ਵਿਚ ਜਾ ਰਿਹਾ ਸੀ ਤਾਂ ਪਿੱਛੇ ਤੋਂ ਆਈ.ਟੀ.ਬੀ.ਪੀ. ਮੁੰਬਈ ’ਚ ਤਾਇਨਾਤ ਰਮੇਸ਼ ਚੰਦਰ ਪੁੱਤਰ ਨਿਤੀਸ਼ ਕੁਮਾਰ ਆਪਣੀ ਐਕਟਿਵਾ ’ਤੇ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੂਰਨਿਮਾ ਨੇ ਜਿਵੇਂ ਹੀ ਆਪਣੇ ਕਮਰੇ ਵੱਲ ਜਾਣ ਵਾਲੇ ਰਸਤੇ ਨੂੰ ਸਾਈਕਲ ਮੋੜਿਆ ਤਾਂ ਉਸ ਦੀ ਟੱਕਰ ਐਕਟਿਵਾ ਸਵਾਰ ਨਾਲ ਹੋ ਗਈ, ਜਿਸ ਵਿਚ ਨਿਤਿਸ਼ ਨੂੰ ਗੰਭੀਰ ਸੱਟਾਂ ਲੱਗੀਆਂ ਜਦਕਿ ਮੌਰਿਆ ਦੀ ਮੌਤ ਹੋ ਗਈ।

ਆਈ. ਟੀ. ਬੀ. ਪੀ. ਵਿਚ ਤਾਇਨਾਤ ਨਤੀਸ਼ ਕੁਮਾਰ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮੌਰਿਆ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਆਉਣ ’ਤੇ ਉਨ੍ਹਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ।