ਜਲੰਧਰ | ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਦੇਰ ਰਾਤ BSF ਚੌਕ ‘ਚ ਸਥਿਤ ਬੈਸਟ ਵੈਸਟਰਨ ਹੋਟਲ ਦੇ ਕਮਰੇ ‘ਚ ਜੂਆ ਖੇਡ ਰਹੇ ਸ਼ਹਿਰ ਦੇ 4 ਪ੍ਰਸਿੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਦਕਿ 2 ਲੋਕ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਜੁਆਰੀਆਂ ਤੋਂ 10.05 ਲੱਖ ਰੁਪਏ ਬਰਾਮਦ ਹੋਏ।
ਇਨ੍ਹਾਂ ਆਰੋਪੀਆਂ ਦੀ ਪਛਾਣ ਸੰਦੀਪ, ਅੰਮ੍ਰਿਤਪਾਲ, ਗਗਨਜੀਤ, ਰਾਜੇਸ਼ ਵਜੋਂ ਹੋਈ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਥੇ ਫਰਾਰ ਆਰੋਪੀਆਂ ਦੀ ਪਛਾਣ ਗਗਨਦੀਪ ਤੇ ਅਵਿਨਾਸ਼ ਦੇ ਤੌਰ ਤੇ ਹੋਈ।
ਥਾਣਾ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਦੇਰ ਰਾਤ 12 ਵਜੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ BSF ਚੌਕ ‘ਚ ਸਥਿਤ ਹੋਟਲ ਬੈਸਟ ਵੈਸਟਰਨ ਦੇ ਇਕ ਕਮਰੇ ‘ਚ ਜੂਆ ਚੱਲ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਛਾਪਾ ਮਾਰ ਕੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ, ਮੌਕੇ ਤੋਂ 2 ਲੋਕ ਫਰਾਰ ਹੋ ਗਏ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।