ਜਲੰਧਰ ਦੇ ਗੰਨਾ ਪਿੰਡ ‘ਚ ਤੜਕੇ 600 ਪੁਲਿਸ ਮੁਲਾਜ਼ਮਾਂ ਨੇ ਕੀਤੀ ਰੇਡ, ਨਸ਼ਾ ਤੇ ਪੈਸੇ ਬਰਾਮਦ, 11 ਪਰਚੇ ਦਰਜ

0
1657

ਜਲੰਧਰ | ਜਿਲ੍ਹੇ ਦੇ ਸਭ ਤੋਂ ਬਦਨਾਮ ਪਿੰਡ ਗੰਨਾ ਵਿੱਚ ਅੱਜ ਤੜਕੇ ਭਾਰੀ ਪੁਲਿਸ ਫੋਰਸ ਨੇ ਰੇਡ ਕੀਤੀ। ਰੇਡ ਦਾ ਵੱਡਾ ਕਾਰਨ ਇਹ ਵੀ ਸੀ ਕਿ ਫਿਲੌਰ ਪੁਲਿਸ ਅਕੈਡਮੀ ‘ਚ ਫੈਲੇ ਨਸ਼ੇ ਦੇ ਤਾਰ ਵੀ ਇਸੇ ਪਿੰਡ ਨਾਲ ਜੁੜੇ ਹੋਏ ਹਨ।

ਸਵੇਰੇ-ਸਵੇਰੇ ਐਸਐਸਪੀ ਸਵਪਨ ਸ਼ਰਮਾ ਐਸਟੀਐਫ ਦੀ ਟੀਮ ਦੇ ਨਾਲ 600 ਪੁਲਿਸ ਮੁਲਾਜ਼ਮ ਲੈ ਕੇ ਗੰਨਾ ਪਿੰਡ ਪਹੁੰਚੇ।

ਇਸ ਪਿੰਡ ਦੇ ਨਸ਼ਾ ਤਸਕਰਾਂ ਦੇ ਤਾਰ ਫਿਲੌਰ ਦੀ ਮਹਾਰਾਜਾ ਰਣਜੀਤ ਸਿੰਘ ਪੁਲੀਸ ਅਕੈਡਮੀ ਨਾਲ ਵੀ ਜੁੜੇ ਹਨ। ਫਿਲੌਰ ਅਕੈਡਮੀ ਦੇ ਕੁਝ ਮੁਲਾਜ਼ਮਾਂ ਨੂੰ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਮੁਲਾਜ਼ਮ ਇਸੇ ਪਿੰਡ ਤੋਂ ਨਸ਼ਾ ਲੈ ਕੇ ਵੇਚਦੇ ਸਨ। ਫਿਲਹਾਲ ਉਸ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਐੱਸਐੱਸਪੀ ਸਵਪਨ ਸ਼ਰਮਾ ਨੇ ਕਿਹਾ- ਇਕੱਲੇ ਗੰਨਾ ਪਿੰਡ ਦੇ ਹੀ 300 ਤੋਂ ਵੱਧ ਲੋਕਾਂ ਉੱਤੇ ਨਸ਼ੇ ਦੇ ਪਰਚੇ ਦਰਜ ਹਨ। ਆਏ ਦਿਨ ਪਿੰਡ ਦੇ ਲੋਕਾਂ ਵੱਲੋਂ ਇਹ ਸ਼ਿਕਾਇਤ ਵੀ ਮਿਲਦੀ ਸੀ ਕਿ ਪਿੰਡ ਵਿੱਚ ਨਸ਼ੇ ਦਾ ਕਾਰੋਬਾਰ ਜ਼ੋਰਾਂ ‘ਤੇ ਹੈ। ਇਸ ਲਈ ਅੱਜ 600 ਮੁਲਾਜ਼ਮਾਂ ਨਾਲ ਰੇਡ ਕੀਤੀ ਗਈ ਹੈ।
ਜਾਂਚ ਦੌਰਾਨ ਕਰੀਬ 26 ਘਰਾਂ ਵਿੱਚ ਪੁਲਿਸ ਮੁਲਾਜ਼ਮ ਦਾਖਲ ਹੋਏ ਅਤੇ ਘਰ ਦੀ ਇਕੱਲੀ-ਇਕੱਲੀ ਚੀਜ਼ ਦੀ ਤਲਾਸ਼ੀ ਲਈ। ਪੁਲਿਸ ਨੇ 11 ਮਾਮਲੇ ਦਰਜ ਕੀਤੇ।