ਨੌਜਵਾਨਾਂ ਦੇ ਚੰਗੇ ਭਵਿੱਖ ਲਈ ਪੰਜਾਬ ਸਰਕਾਰ ਨੂੰ ਵਿਦੇਸ਼ ‘ਚ ਹੈਲਪ ਡੈਸਕ ਸਥਾਪਤ ਕਰਨ ਦੀ ਲੋੜ : ਕਰਨ ਰੰਧਾਵਾ

  0
  347

  ਐਨਆਰਆਈ ਮਾਮਲਿਆਂ ਦੇ ਮੰਤਰੀ ਗੁਰਮੀਤ ਸਿੰਘ ਸੋਢੀ ਨਾਲ 2 ਮਾਰਚ ਨੂੰ ਮੀਟਿੰਗ

  ਚੰਡੀਗੜ. ਇੰਡੀਅਨ ੳਵਰਸੀਜ ਕਾਂਗਰਸ ਆਸਟ੍ਰੇਲਿਆ ਨੇ ਪ੍ਰਵਾਸੀ ਪੰਜਾਬੀਆਂ ਵਲੋਂ ਵੱਡੇ ਪੱਧਰ ਤੇ ਪੰਜਾਬ ਦੇ ਨੋਜਵਾਨਾਂ ਦਾ ਸੁਨਹਰੀ ਭਵਿੱਖ ਸਿਰਜਣ ਲਈ ਇਕ ਰੋਡ ਮੈਪ ਤਿਆਰ ਕੀਤਾ ਹੈ। ਜਿਸ ਵਾਸਤੇ ਪੰਜਾਬ ਸਰਕਾਰ ਵਲੋਂ ਸੂਚਨਾ, ਸਹੂਲਤਾਂ ਅਤੇ ਹੋਰ ਜਾਣਕਾਰੀ ਦੇਣ ਲਈ ਵਿਦੇਸ਼ਾਂ ਵਿੱਚ ਹੈਲਪ ਡੈਸਕ ਸਥਾਪਤ ਕਰਨ ਦੀ ਲੋੜ ਹੈ। ਇਸ ਨਾਲ ਜਿੱਥੇ ਪ੍ਰਵਾਸੀਆਂ ਦੇ ਨਿਵੇਸ਼ ਨੂੰ ਉਤਸ਼ਾਹ ਮਿਲੇਗਾ, ਉੱਥੇ ਪੰਜਾਬ ਅੰਦਰ ਰੋਜਗਾਰ ਦੇ ਵੀ ਨਵੇਂ ਆਯਾਮ ਪੈਦਾ ਹੋਣਗੇ। ਇਹ ਵਿਚਾਰ ਇੰਡੀਅਨ ੳਵਰਸੀਜ ਕਾਂਗ੍ਰੇਸ ਆਸਟ੍ਰੇਲਿਆ ਦੇ ਜਨਰਲ ਸੱਕਤਰ ਕਰਨ ਸਿੰਘ ਰੰਧਾਵਾ ਨੇ ਸਾਂਸਦ ਪਰਨੀਤ ਕੌਰ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਸਾਂਝੇ ਕੀਤੇ।

  ਰੰਧਾਵਾ ਨੇ ਦੱਸਿਆ ਕਿ ਆਸਟ੍ਰੇਲਿਆ ਦੀ ਵਿਕਟੋਰੀਆ ਸਟੇਟ ਦੇ ਅਜਿਹੇ 22 ਦਫਤਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਕਾਰਜਸ਼ੀਲ ਹਨ। ਸ਼ੁਰੁਆਤੀ ਦੌਰ ਵਿੱਚ ਸਰਕਾਰ ਵਲੋਂ ਪ੍ਰਵਾਸੀਆਂ ਨੂੰ ਹੀ ਅਜਿਹੇ ਦਫਤਰਾਂ ਵਜੋਂ ਨਾਮਜਦ ਕੀਤਾ ਜਾ ਸਕਦਾ ਹੈ। ਜਿੰਨਾ ਦਾ ਸਿੱਧਾ ਸੰਪਰਕ ਸੰਬੰਧਿਤ ਵਿਭਾਗ ਦੇ ਮੰਤਰੀ ਨਾਲ ਹੋਵੇ ਜੋ ਉਨਾਂ ਦੀਆਂ ਸੱਮਸਿਆਵਾਂ ਦਾ ਸਮਾਧਾਨ ਕਰੇ। ਇਸ ਵਾਸਤੇ ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀ ਸੰਭਾਵਨਾਵਾਂ ਤਲਾਸ਼ਣ ਲਈ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰ ਸਕਦੇ ਹਨ। ਆਸਟ੍ਰੇਲੀਆ ਦੀ ੳਵਰਸੀਜ ਕਾਂਗ੍ਰੇਸ ਨੇ ਇਸਦੇ ਲਈ ਇਕ ਯੋਜਨਾ ਵਿਕਟੋਰਿਆ ਦੇ ਅੰਤਰ ਰਾਸ਼ਟਰੀ ਮਾਹਿਰਾਂ, ਅਰਥ ਸ਼ਾਸਤਰੀਆਂ ਅਤੇ ਪ੍ਰਵਾਸੀਆਂ ਦੇ ਸਿਰਕੱਢ ਆਗੂਆਂ ਨਾਲ ਮਸ਼ਵਰੇ ਤੋਂ ਬਾਅਦ ਤਿਆਰ ਕੀਤੀ ਹੈ।

  ਉਪਰੋਕਤ ਯੋਜਨਾ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਅਤੇ ਇਸਨੂੰ ਅਮਲੀ ਰੂਪ ਦੇਣ ਲਈ ਪਰਨੀਤ ਕੌਰ ਨੇ ਪੰਜਾਬ ਦੇ ਐਨਆਰਆਈ ਮਾਮਲਿਆਂ ਦੇ ਇੰਚਾਰਜ ਮੰਤਰੀ ਗੁਰਮੀਤ ਸਿੰਘ ਸੋਢੀ ਨੂੰ ਕਰਨ ਰੰਧਾਵਾ ਨਾਲ ਵਿਸ਼ੇਸ਼ ਵਟਾਂਧਰਾਂ ਕਰਨ ਲਈ ਮੀਟਿੰਗ ਕਰਨ ਦੀ ਸਿਫਾਰਿਸ਼ ਕੀਤੀ ਹੈ। ਮੀਟਿੰਗ ਸੋਮਵਾਰ ਨੂੰ ਚੰਡੀਗੜ ਵਿਖੇ ਹੋ ਰਹੀ ਹੈ। ਇਥੇ ਇਹ ਧਿਆਨਯੋਗ ਹੈ ਕਿ ਡਿਪਾਰਟਮੈੰਟ ਆਫ ਪ੍ਰੋਮੋਸ਼ਨ ਆਫ ਇੰਡਸਟਰੀਜ ਅਤੇ ਇੰਟਰਨਲ ਟਰੇਡ ਦੇ ਅੰਕੜਿਆਂ ਅਨੁਸਾਰ ਅਪ੍ਰੈਲ 2000 ਅਤੇ ਜੂਨ 2018 ਪੰਜਾਬ ਵਿੱਚ ਅਮਰੀਕਾ ਤੋਂ ਪੰਜਾਬ ਨੂੰ 1.47 ਬਿਲੀਅਨ ਮੁਦਰਾ ਆਈ ਜਦਕਿ ਗੁਜਰਾਤ ਵਿੱਚ ਇਸੇ ਸਮੇਂ ਦੌਰਾਨ 19.16 ਬਿਲੀਅਲ ਮੁਦਰਾ ਆਈ ਜਦਕਿ ਪੰਜਾਬੀਆਂ ਦੀ ਪ੍ਰਵਾਸੀਆਂ ਵਿੱਚ ਔਸਤ ਫੀਸਦੀ ਕਾਫੀ ਵੱਡੀ ਹੈ। ਵਿਦੇਸ਼ਾਂ ਵਿੱਚ ਇਨਾਂ ਹੈਲਪ ਡੈਸਕਾਂ ਦਾ ਕੀ ਰੋਲ ਹੋਵੇਗਾ ਇਸਦੇ ਵੱਖ-ਵੱਖ ਪਹਿਲੂਆਂ ਨੂੰ ਵੀ ਇਸ ਯੋਜਨਾ ਵਿੱਚ ਅੰਕਿਤ ਕੀਤਾ ਗਿਆ ਹੈ। ਇਸ ਤੋਂ ਅਲਾਵਾ ਵਿਦੇਸ਼ੀ ਨਿਵੇਸ਼ਾਂ ਦੇ ਵੱਖ-ਵੱਖ ਖੇਤਰਾਂ ਦਾ ਵੀ ਜਿਕਰ ਕੀਤਾ ਗਿਆ ਹੈ ਜਿਸ ਵਿੱਚ ਐਗਰੀਕਲਚਰ, ਐਜੁਕੇਸ਼ਨ, ਖੇਡਾਂ ਦਾ ਸਾਜੋ-ਸਮਾਨ, ਕੱਪੜਾ, ਫੁਟਵੇਅਰ ਅਤੇ ਸਮੁੰਦਰੋਂ ਪਾਰ ਵੱਖ-ਵੱਖ ਸੇਵਾਵਾਂ ਆਦਿ ਸ਼ਾਮਲ ਹਨ।  

  Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।