ਜਲੰਧਰ : ਸਿਵਲ ਹਸਪਤਾਲ ਦੇ ਬਾਹਰ ਮੋਬਾਇਲ ਖੋਹ ਕੇ ਭੱਜ ਰਹੇ ਲੁਟੇਰੇ ਨੂੰ ਲੋਕਾਂ ਨੇ ਕੀਤਾ ਕਾਬੂ, ਕੀਤੀ ਛਿੱਤਰ ਪਰੇਡ

0
95

ਜਲੰਧਰ | ਸ਼ਹਿਰ ‘ਚ ਲੁਟੇਰਿਆਂ ਦੀ ਦਹਿਸ਼ਤ ਖਤਮ ਨਹੀਂ ਹੋ ਰਹੀ ਹੈ। ਲੁਟੇਰਿਆਂ ਨੂੰ ਲੈ ਕੇ ਦੇਰ ਰਾਤ ਸਿਵਲ ਹਸਪਤਾਲ ਦੇ ਬਾਹਰ ਕਾਫੀ ਹੰਗਾਮਾ ਹੋਇਆ। ਹਸਪਤਾਲ ਦੇ ਬਾਹਰ ਇੱਕ ਵਿਅਕਤੀ ਫ਼ੋਨ ਸੁਣ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਸ ਦਾ ਫ਼ੋਨ ਖੋਹ ਕੇ ਭੱਜ ਗਏ ਪਰ ਨੌਜਵਾਨ ਨੇ ਰੌਲਾ ਪਾ ਕੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਲੋਕਾਂ ਨੇ ਲੁਟੇਰਿਆਂ ਦਾ ਮੋਟਰਸਾਈਕਲ ਫੜ ਲਿਆ।

ਮੋਟਰਸਾਈਕਲ ਨੂੰ ਫੜਦੇ ਹੀ ਇਕ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਇੱਕ ਨੂੰ ਲੋਕਾਂ ਨੇ ਦਬੋਚ ਲਿਆ। ਇਸ ਤੋਂ ਬਾਅਦ ਸਿਵਲ ਹਸਪਤਾਲ ਦੇ ਬਾਹਰ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਪਹਿਲਾਂ ਤਾਂ ਲੋਕ ਉਸ ਨੂੰ ਸਿਵਲ ਹਸਪਤਾਲ ਨੇੜੇ ਥਾਣੇ ਲੈ ਕੇ ਜਾਣ ਲੱਗੇ ਪਰ ਰਸਤੇ ਵਿੱਚ ਹੀ ਲੋਕਾਂ ਵੱਲੋਂ ਕੁੱਟਮਾਰ ਕਰ ਕੇ ਲੁਟੇਰੇ ਨੂੰ ਛੱਡ ਦਿੱਤਾ ਗਿਆ। ਜਿਵੇਂ ਹੀ ਉਸ ਨੂੰ ਲੋਕਾਂ ਤੋਂ ਛੁਡਾਇਆ ਗਿਆ ਤਾਂ ਦੂਜਾ ਲੁਟੇਰਾ ਵੀ ਪੈਦਲ ਹੀ ਭੱਜ ਗਿਆ।

ਮੋਟਰਸਾਈਕਲ ਨੂੰ ਫੜਨ ਵਾਲੇ ਨੌਜਵਾਨ ਰਮਨ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਨੇੜੇ ਸੀ. ਰੌਲਾ ਸੁਣ ਕੇ ਉਸ ਨੇ ਲੁਟੇਰਿਆਂ ਦਾ ਮੋਟਰਸਾਈਕਲ ਫੜ ਲਿਆ। ਇੱਕ ਲੁਟੇਰਾ ਭੱਜ ਗਿਆ ਅਤੇ ਦੂਜੇ ਨੂੰ ਲੋਕਾਂ ਨੇ ਦਬੋਚ ਲਿਆ, ਜਿਸ ਮੋਟਰਸਾਈਕਲ ‘ਤੇ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ, ਉਸ ‘ਤੇ ਕੋਈ ਨੰਬਰ ਪਲੇਟ ਨਹੀਂ ਸੀ। ਲੋਕਾਂ ਨੇ ਮੋਟਰਸਾਈਕਲ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ।