ਜਲੰਧਰ PAP ਕੈਂਪਸ ਵਾਲਾ ਫਲਾਈਓਵਰ ਜਾਵੇਗਾ ਤੋੜਿਆ? ਪੜ੍ਹੋ ਅੰਮ੍ਰਿਤਸਰ ਤੇ ਜਲੰਧਰ ਵਾਲਾ ਟ੍ਰੈਫਿਕ ਕਿਹੜੇ ਰਸਤਿਆਂ ਰਾਹੀਂ ਜਾ ਸਕੇਗਾ

0
949

ਜਲੰਧਰ | ਸ਼ਹਿਰ ‘ਚ ਪਹਿਲੀ ਵਾਰ ਰੇਲਵੇ ਓਵਰਬ੍ਰਿਜ ਤੋੜਿਆ ਜਾ ਰਿਹਾ ਹੈ। ਨਵੇਂ ਫੋਰਲੇਨ ਪੁਲ ਬਣਾਉਣ ਦੇ ਲਈ PAP ਕੈਂਪਸ ਦੇ ਸਾਹਮਣੇ ਬਣੇ ਲੋਅ ਲੈਵਲ ਰੇਲਵੇ ਬ੍ਰਿਜ ਨੂੰ ਤੋੜੇ ਜਾਣ ਦੀ ਯੋਜਨਾ ਫਾਈਨਲ ਹੋ ਗਈ ਹੈ।

ਜਲੰਧਰ ਤੋਂ ਜੰਮੂ ਜਾਣ ਵਾਲੀ ਰੇਲ ਲਾਈਨ ‘ਤੇ 1970 ‘ਚ ਪੁਲ ਬਣਾਇਆ ਗਿਆ ਸੀ। ਸਾਲ 2010 ‘ਚ ਹਾਈਵੇ ਦੀ ਸਿਕਸ ਲੇਨਿੰਗ ਦਾ ਪ੍ਰਾਜੈਕਟ ਤਿਆਰ ਹੋਇਆ ਤਾਂ ਸਰਕਾਰ ਨੇ ਇਸ ਦੇ ਨਾਲ ਨਵਾਂ ਹਾਈਵੇ ਲੈਵਲ ਫੋਰਲੇਨ ਪੁਲ ਬਣਾਇਆ ਸੀ।

ਇਹ ਫਾਰਮੂਲਾ ਕਾਮਯਾਬ ਨਹੀਂ ਰਿਹਾ ਕਿਉਂਕਿ ਸ਼ਹਿਰ ਨੂੰ ਅੰਮ੍ਰਿਤਸਰ ਤੋਂ ਸਿੱਧਾ ਰਸਤਾ ਨਹੀਂ ਮਿਲਿਆ ਤੇ ਚੌਕ ‘ਚ ਲੈਵਲ ਸਿਕਸ ਲੇਨ ਪੁਲ ਬਣਾਏ ਜਾਣ ਨਾਲ ਹੁਣ ਲੋਕਾਂ ਨੂੰ ਰਾਮਾ ਮੰਡੀ ਤੋਂ ਘੁੰਮ ਕੇ ਆਉਣਾ ਪੈ ਰਿਹਾ ਹੈ।

ਸਤੰਬਰ ਦੇ ਆਖਰੀ ਦਿਨਾਂ ‘ਚ ਸਮੱਸਿਆ ਦੂਰ ਕਰਨ ਲਈ 2 ਨਵੇਂ ਪੁਲ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਬਣਿਆ ਪੁਲ ਤੋੜਿਆ ਜਾਵੇਗਾ।

ਅੱਜ ਟ੍ਰੈਫਿਕ ਪੁਲਿਸ ਤੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੇ ਨਿਰਮਾਣ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੈਫਿਕ ਦਾ ਨਵਾਂ ਰੂਟ ਤੈਅ ਕਰ ਲਿਆ ਹੈ। ਜਿੰਨੇ ਦਿਨ ਪੁਲ ਦਾ ਨਿਰਮਾਣ ਹੋਵੇਗਾ, ਓਨੇ ਦਿਨ ਅੰਮ੍ਰਿਤਸਰ ਤੋਂ PAP ਵੱਲ ਆਉਣ ਵਾਲਾ ਟ੍ਰੈਫਿਕ ਲੰਮਾ ਪਿੰਡ ਚੌਕ ਹੁਸ਼ਿਆਰਪੁਰ ਰੋਡ ਵੱਲ ਮੋੜਿਆ ਜਾਵੇਗਾ। ਫਿਰ ਜਿਨ੍ਹਾਂ ਨੇ ਸ਼ਹਿਰ ‘ਚ ਆਉਣਾ ਹੈ, ਉਹ ਮਕਸੂਦਾਂ, ਗੁਰੂ ਨਾਨਕਪੁਰਾ ਫਾਟਕ ਦਾ ਰਸਤਾ ਫੜਨਗੇ।

ਫੋਰਲੇਨ ਬਣਾਉਣ ਲਈ ਬੰਦ ਰਹੇਗਾ ਟ੍ਰੈਫਿਕ ਇਨ ਰੂਟ ਦਾ ਕਰਨਾ ਹੋਵੇਗਾ ਇਸਤੇਮਾਲ

  • ਅੰਮ੍ਰਿਤਸਰ ਤੋਂ ਜਲੰਧਰ ਸ਼ਹਿਰ ‘ਚ ਦਾਖਲ ਹੋਣ ਵਾਲੇ ਲੋਕ ਮਕਸੂਦਾਂ ਚੌਕ, ਗੁਰੂ ਨਾਨਕਪੁਰਾ ਫਾਟਕ, ਹੁਸ਼ਿਆਰਪੁਰ ਰੋਡ ਤੇ ਰਾਮਾ ਮੰਡੀ ਤੋਂ PAP ਚੌਕ ਦਾ ਇਸਤੇਮਾਲ ਕਰ ਸਕਦੇ ਹਨ। ਬਾਹਰ ਜਾਣ ਲਈ ਵੀ ਇਨ੍ਹਾਂ ਰਸਤਿਆਂ ਨੂੰ ਵਰਤਿਆ ਜਾ ਸਕਦਾ ਹੈ।
  • ਜਲੰਧਰ ਤੋਂ ਅੰਮ੍ਰਿਤਸਰ ਜਾਣ ਲਈ ਟ੍ਰੈਫਿਕ ਰਾਮਾ ਮੰਡੀ, ਹੁਸ਼ਿਆਰਪੁਰ ਰੋਡ, ਮਕਸੂਦਾਂ ਤੇ ਗੁਰੂ ਨਾਨਕਪੁਰਾ ਰੋਡ ਵੱਲ ਡਾਈਵਰਟ ਕੀਤਾ ਜਾਵੇਗਾ। ਇਨ੍ਹਾਂ ਰੂਟਾਂ ਦੇ ਬਣਾਏ ਜਾਣ ‘ਤੇ ਸੜਕਾਂ ‘ਤੇ ਟ੍ਰੈਫਿਕ ਦਾ ਦਬਾਅ ਵਧੇਗਾ।
  • ਜਲੰਧਰ-ਅੰਮ੍ਰਿਤਸਰ ਰੋਡ ਲਈ ਰੈਂਪ ਤਿਆਰ ਕੀਤਾ ਜਾਵੇਗਾ। ਅੰਮ੍ਰਿਤਸਰ- ਜਲੰਧਰ ਤੇ ਦਿੱਲੀ ਜਾਣ ਵਾਲੇ ਟ੍ਰੈਫਿਕ ਦੀ ਹੁਸ਼ਿਆਰਪੁਰ ਰੋਡ ਤੋਂ ਰਾਮਾ ਮੰਡੀ ਨੂੰ ਮੋੜਿਆ ਜਾਵੇਗਾ।

    (ਨੋਟਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।