ਜਲੰਧਰ – ਭਗਤ ਸਿੰਘ ਕਲੋਨੀ ‘ਚ 4 ਥਾਵਾਂ ‘ਤੇ ਪਾਇਆ ਗਿਆ ਡੇਂਗੂ ਦਾ ਲਾਰਵਾ

0
435

ਜਲੰਧਰ . ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ਨੂੰ ਪਾਣੀ ਇਕੱਤਰ ਵਾਲੇ ਸਥਾਨਾਂ, ਕੂਲਰਾਂ ਅਤੇ ਫਾਲਤੂ ਚੀਜਾਂ ਦੀ ਸਾਫ਼ ਸਫ਼ਾਈ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ।

ਲਾਰਵਾ ਵਿਰੋਧੀ ਸੈਲ ਜਿਸ ਵਿੱਚ  ਵਿਨੋਦ ਕੁਮਾਰ, ਸ਼ਕਤੀ ਗੋਪਾਲ, ਸ਼ੇਰ ਸਿੰਘ, ਰਾਜ ਕੁਮਾਰ, ਸੁਖਜਿੰਦਰ ਸਿੰਘ, ਤਰਲੋਚਨ ਸਿੰਘ, ਜਸਵਿੰਦਰ, ਅਮਿਤ ਅਤੇ ਹੋਰ ਸ਼ਾਮਿਲ ਸਨ ਵਲੋਂ ਭਗਤ ਸਿੰਘ ਕਲੋਨੀ, ਬੜਿੰਗ, ਰਾਜ ਨਗਰ, ਲਾਂਬੜਾ ਅਤੇ ਸਿਵਲ ਹਸਪਤਾਲ ਦੀਆਂ ਵੱਖ-ਵੱਖ ਵਾਰਡਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸਿਰਫ਼ ਭਗਤ ਸਿੰਘ ਕਲੋਨੀ ਵਿੱਚ ਚਾਰ ਥਾਵਾਂ ‘ਤੇ ਡੇਂਗੂ ਦਾ ਲਾਰਵਾ ਪਾਇਆ ਗਿਆ। ਇਸ ਮੌਕੇ ਟੀਮ ਵਲੋਂ 150 ਘਰਾਂ ਦਾ ਦੌਰਾ ਕਰਕੇ 70 ਕੂਲਰਾਂ ਅਤੇ 224 ਫਾਲਤੂ ਚੀਜਾਂ ਦੀ ਜਾਂਚ ਕੀਤੀ ਗਈ।

ਇਸ ਮੌਕੇ ਡਾ.ਸਤੀਸ਼ ਕੁਮਾਰ ਨੇ ਲੋਕਾਂ ਨਾਲ ਨੂੰ ਦੱਸਿਆਕਿ ਜਾਂਚ ਦੌਰਾਨ ਟੀਮਾਂ ਵਲੀ ਲੋਕਾਂ ਨੂੰ ਮੱਛਰਾਂ ਵਲੋਂ ਡੇਂਗੂ ਲਾਰਵਾ ਪੈਦਾ ਕਰਨ ਵਾਲੇ ਸਥਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਨਾਲ ਡੇਂਗੂ,ਮਲੇਰੀਆ ਆਦਿ ਵਰਗੀਆਂ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ।