ਜਲੰਧਰ, 29 ਨਵੰਬਰ| ਜਲੰਧਰ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਜਲੰਧਰ ਦੇ ਡੀਮਾਰਟ ਤੋਂ ਸਾਹਮਣੇ ਆਇਆ ਹੈ। Dmart ਦੀ ਪਾਰਕਿੰਗ ‘ਚੋਂ ਇਕ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ‘ਚ ਸਥਿਤ DMart ਦੀ ਪਾਰਕਿੰਗ ਵਿੱਚੋਂ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੱਲਬਾਤ ਦੌਰਾਨ ਮੋਟਰਸਾਈਕਲ ਮਾਲਕ ਨੇ ਦੱਸਿਆ ਕਿ ਉਹ ਮਾਡਲ ਹਾਊਸ ਦਾ ਰਹਿਣ ਵਾਲਾ ਹੈ ਤੇ ਉਹ DMart ਵਿਚ ਆਪਣੇ ਪਰਿਵਾਰ ਨਾਲ ਗਰੋਸਰੀ ਦਾ ਸਾਮਾਨ ਲੈਣ ਆਇਆ ਸੀ, ਜਦੋਂ ਉਹ ਗਰੋਸਰੀ ਲੈ ਕੇ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਪਾਰਕਿੰਗ ‘ਚ ਉਸ ਦਾ ਮੋਟਰਸਾਈਕਲ ਨਹੀਂ ਹੈ ਤੇ ਜਦੋਂ ਉਸਦੀ ਭਾਲ ਕੀਤੀ ਤੇ CCTV ਕੈਮਰੇ ਖੰਗਾਲੇ ਤਾਂ ਪਤਾ ਚੱਲਿਆ ਕਿ ਨਕਾਬਪੋਸ਼ ਚੋਰਾਂ ਨੇ ਮੋਟਰਸਾਈਕਲ ਚੋਰੀ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸਦੀ ਸ਼ਿਕਾਇਤ ਥਾਣਾ ਨੰਬਰ 6 ‘ਚ ਦਿੱਤੀ ਹੈ ਪਰ ਅੱਜੇ ਤਕ ਕੋਈ ਕਾਰਵਾਈ ਨਹੀਂ ਹੋਈ ਹੈ। ਗੱਲਬਾਤ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ DMart ਦੀ ਪਾਰਕਿੰਗ ‘ਚ ਹਰ ਰੋਜ਼ ਕਿਸੇ ਨਾ ਕਿਸੇ ਦਾ ਮੋਟਰਸਾਈਕਲ ਚੋਰੀ ਹੁੰਦਾ ਰਹਿੰਦਾ ਹੈ।