ਜਲੰਧਰ : ਮਾਡਲ ਟਾਊਨ ‘ਚ ਨਾਜਾਇਜ਼ ਕਬਜ਼ੇ ਹਟਾਉਣ ਗਈ ਪੁਲਿਸ ਤੇ ਟਰੱਸਟ ਦਾ ਭਾਰੀ ਵਿਰੋਧ, ਸਾਰਾ ਇਲਾਕਾ ਪੁਲਿਸ ਛਾਉਣੀ ‘ਚ ਤਬਦੀਲ

0
656

ਜਲੰਧਰ। ਜਲੰਧਰ ਦੇ ਮਾਡਲ ਟਾਊਨ ਇਲਾਕੇ ਦੇ ਲਤੀਫਪੁਰਾ ਵਿਚ ਅੱਜ ਸਵੇਰੇ ਭਾਰੀ ਮਾਤਰਾ ਵਿਚ ਪੁਲਿਸ ਪਹੁੰਚੀ। ਅਸਲ ਵਿਚ ਇਥੇ ਕਬਜ਼ਿਆਂ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ। ਇਸ ਇਲਾਕੇ ਵਿਚ ਪਿਛਲੇ 70 ਸਾਲਾਂ ਤੋਂ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਹ ਜ਼ਮੀਨ ਇੰਪਰੂਵਮੈਂਟ ਟਰੱਸਟ ਦੀ ਹੈ।

ਲੋਕਾਂ ਨੇ ਇਥੇ ਆਪਣੇ ਪੱਕੇ ਘਰ ਬਣਾਏ ਹੋਏ ਹਨ। ਜਿਸਨੂੰ ਖਾਲੀ ਕਰਵਾਉਣ ਲਈ ਪਹਿਲਾਂ ਵੀ ਕਈ ਵਾਰ ਕੋਸ਼ਿਸ਼ ਕੀਤੀ ਗਈ ਹੈ ਤੇ ਅੱਜ ਫਿਰ ਪੁਲਿਸ ਤੇ ਇੰਪਰੂਵਮੈਂਟ ਟਰੱਸਟ ਦੀ ਟੀਮ ਕਬਜ਼ੇ ਹਟਾਉਣ ਪੁੱਜੀ, ਜਿਸਦਾ ਭਾਰੀ ਵਿਰੋਧ ਹੋਇਆ।

ਦੂਜੇ ਪਾਸੇ ਇਸ ਇਲਾਕੇ ਵਿਚ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਜਿੰਨੀ ਜ਼ਮੀਨ ਇੰਪਰੂਵਮੈਂਟ ਦੀ ਸੀ, ਉਸ ਉਤੇ ਉਸਨੇ ਕਬਜ਼ਾ ਕਰ ਲਿਆ ਹੈ। ਜੇਕਰ ਟਰੱਸਟ ਨੂੰ ਕੋਈ ਸ਼ੱਕ ਹੈ ਤਾਂ ਉਹ ਦੁਬਾਰਾ ਨਿਸ਼ਾਨਦੇਹੀ ਕਰਵਾ ਸਕਦੀ ਹੈ। ਜੇਕਰ ਉਨ੍ਹਾਂ ਦੇ ਮਕਾਨ ਟਰੱਸਟ ਦੀ ਹੱਦ ਵਿਚ ਆਉਂਦੇ ਹਨ ਤਾਂ ਉਹ ਆਪ ਹੀ ਜ਼ਮੀਨ ਖਾਲੀ ਕਰ ਦੇਣਗੇ

ਮਾਮਲੇ ਉਦੋਂ ਹੋਰ ਵਧ ਗਿਆ ਜਦੋਂ ਇੰਪਰੂਵਮੈਂਟ ਟਰੱਸਟ ਤੇ ਪੁਲਿਸ ਵਲੋਂ ਮਾਕਨ ਢਾਹੁਣ ਮੌਕੇ ਲੋਕਾਂ ਦੇ ਹੱਕ ਵਿਚ ਕਿਸਾਨ ਜਥੇਬੰਦੀਆਂ ਵੀ ਪਹੁੰਚ ਗਈਆਂ। ਉਸ ਤੋਂ ਬਾਅਦ ਸਾਰਾ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ।