ਜਲੰਧਰ : ਨਹੀਂ ਰੁਕ ਰਹੀਆਂ ਚੋਰੀ ਦੀਆਂ ਵਾਰਦਾਤਾਂ, PIMS ‘ਚ ਗਰਭਵਤੀ ਪਤਨੀ ਨੂੰ ਮਿਲਣ ਪਹੁੰਚੇ ਹੈੱਡ ਕਾਂਸਟੇਬਲ ਦੀ ਕਾਰ ਦੇ ਚਾਰੋਂ ਟਾਇਰ ਚੋਰੀ

0
918

ਜਲੰਧਰ | ਪਿਮਸ ਹਸਪਤਾਲ ਦੀ ਪਾਰਕਿੰਗ ‘ਚ ਖੜ੍ਹੀ ਪੁਲਸ ਅਕੈਡਮੀ ਦੇ ਹੈੱਡ ਕਾਂਸਟੇਬਲ ਦੀ ਸਵਿਫਟ ਕਾਰ ਦੇ ਚਾਰੋਂ ਟਾਇਰ ਚੋਰੀ ਹੋ ਗਏ। ਹੈੱਡ ਕਾਂਸਟੇਬਲ ਆਪਣੀ ਗਰਭਵਤੀ ਪਤਨੀ ਨੂੰ ਮਿਲਣ ਹਸਪਤਾਲ ਗਿਆ ਸੀ। ਥਾਣਾ ਨੰਬਰ 7 ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਹੈੱਡ ਕਾਂਸਟੇਬਲ ਚਮਿਕ ਗੋਇਲ ਨੇ ਬੁੱਧਵਾਰ ਨੂੰ ਆਪਣੀ ਪਤਨੀ ਨੂੰ ਪਿਮਸ ਹਸਪਤਾਲ ਦਾਖਲ ਕਰਵਾਇਆ ਸੀ। ਹਾਲ ਹੀ ‘ਚ ਜਦੋਂ ਉਹ ਉਸ ਨੂੰ ਮਿਲਣ ਗਿਆ ਤਾਂ ਉਸ ਨੇ ਆਪਣੀ ਕਾਰ ਹਸਪਤਾਲ ਦੇ ਡਾਕਟਰਾਂ ਦੀ ਪਾਰਕਿੰਗ ਵਿੱਚ ਖੜ੍ਹੀ ਕਰ ਦਿੱਤੀ। ਜਦੋਂ ਉਹ ਸਵੇਰੇ ਕਰੀਬ 11 ਵਜੇ ਕਾਰ ਲੈਣ ਆਇਆ ਤਾਂ ਦੇਖਿਆ ਕਿ ਕਾਰ ਦੇ ਚਾਰੋਂ ਟਾਇਰ ਗਾਇਬ ਸਨ।

ਇਸ ਸਬੰਧੀ ਜਦੋਂ ਪਾਰਕਿੰਗ ਵਾਲਿਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਵੀ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਪਾਰਕਿੰਗ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ