ਜਲੰਧਰ : ਖਿੰਗਰਾਂ ਗੇਟ ‘ਚ ਗੁੰਡਾਗਰਦੀ, ਬੋਤਲਾਂ ਚੱਲੀਆਂ, 2 ਮੋਟਰਸਾਈਕਲ ਜਲਾਏ, ਜਨਮ ਦਿਨ ਦੀ ਪਾਰਟੀ ‘ਚ ਗਾਲ੍ਹਾਂ ਕੱਢਦੇ ਪਹੁੰਚੇ ਹਮਲਾਵਰ

0
774

ਜਲੰਧਰ | ਬੁੱਧਵਾਰ ਦੇਰ ਸ਼ਾਮ ਖਿੰਗਰਾਂ ਗੇਟ ‘ਤੇ ਹੋਈ ਲੜਾਈ ਦੌਰਾਨ ਬੋਤਲਾਂ ਤੇ ਪੱਥਰ ਸੁੱਟੇ ਗਏ। ਲੜਾਈ ਵਿੱਚ 2 ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ ਗਈ। ਘਟਨਾ ਵਿੱਚ 2 ਨੌਜਵਾਨਾਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ।

ਜਾਣਕਾਰੀ ਅਨੁਸਾਰ ਸ਼ਾਮ ਕਰੀਬ 6:45 ਵਜੇ ਖਿੰਗਰਾਂ ਗੇਟ ਦਾ ਕ੍ਰਿਸ਼ਨਾ ਆਪਣੇ ਦੋਸਤ ਮਨੂ ਕਪੂਰ ਢਿੱਲੋਂ ਦੇ ਘਰ ਜਨਮ ਦਿਨ ਦੀ ਪਾਰਟੀ ਕਰ ਰਿਹਾ ਸੀ। ਉਦੋਂ 5 ਹਥਿਆਰਬੰਦ ਨਕਾਬਪੋਸ਼ ਨੌਜਵਾਨ ਆਏ ਤੇ ਗਾਲ੍ਹਾਂ ਕੱਢਦਿਆਂ ਪੁੱਛਿਆ- ”ਤੁਹਾਡੇ ‘ਚੋਂ ਢਿੱਲੋਂ ਤੇ ਤੋਤਾ ਕੌਣ ਹੈ?”

ਜਦੋਂ ਕ੍ਰਿਸ਼ਨ ਨੇ ਗਾਲ੍ਹਾਂ ਕੱਢਣ ‘ਤੇ ਵਿਰੋਧ ਕੀਤਾ ਤਾਂ ਆਰੋਪੀਆਂ ਨੇ ਹਮਲਾ ਕਰ ਦਿੱਤਾ। ਆਖਿਰਕਾਰ ਕ੍ਰਿਸ਼ਨਾ ਤੇ ਉਸ ਦੇ ਸਾਥੀਆਂ ਨੇ ਆਰੋਪੀ ‘ਤੇ ਛੱਤ ‘ਤੇ ਪਈਆਂ ਕੱਚ ਦੀਆਂ ਬੋਤਲਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਤੋਂ ਬਾਅਦ ਆਰੋਪੀਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ ਤੇ ਇਕ ਬੁਲੇਟ ਤੇ ਸਪਲੈਂਡਰ ਨੂੰ ਵਿਰੋਧੀ ਧਿਰ ਦੇ ਮੋਟਰਸਾਈਕਲ ਸਮਝ ਕੇ ਅੱਗ ਲਗਾ ਦਿੱਤੀ। ਥੋੜ੍ਹੀ ਦੇਰ ਬਾਅਦ ਆਰੋਪੀ ਆਪਣੇ ਮੋਟਰਸਾਈਕਲ ‘ਤੇ ਫਰਾਰ ਹੋ ਗਏ।

ਖਿੰਗਰਾਂ ਗੇਟ ਦੇ ਸ਼ਿਵਮ ਉਰਫ ਤੋਤਾ ਨੇ ਦੱਸਿਆ ਕਿ ਘਟਨਾ ਸਮੇਂ ਉਹ ਖਿੰਗਰਾਂ ਗੇਟ ਨੇੜੇ ਦੁਕਾਨ ’ਤੇ ਬੈਠਾ ਸੀ। ਇਸ ਦੌਰਾਨ ਜ਼ਖਮੀ ਕ੍ਰਿਸ਼ਨਾ ਨੇ ਆ ਕੇ ਹਮਲੇ ਬਾਰੇ ਦੱਸਿਆ। ਆਰੋਪੀ ਉਸ ਤੋਂ ਇਲਾਵਾ ਢਿੱਲੋਂ ’ਤੇ ਹਮਲਾ ਕਰਨ ਆਏ ਸਨ। ਤੋਤਾ ਨੇ ਆਰੋਪ ਲਾਇਆ ਕਿ ਹਮਲਾਵਰਾਂ ‘ਚੋਂ ਇਕ ਦਾ ਨਾਂ ਪ੍ਰਸ਼ਾਂਤ ਸੀ।

ਥਾਣਾ-3 ਦੇ ਐੱਸਐੱਚਓ ਮੁਕੇਸ਼ ਨੇ ਦੱਸਿਆ ਕਿ ਜਿਸ ਘਰ ‘ਚ ਹਮਲਾ ਹੋਇਆ, ਉਥੇ ਬੋਤਲਾਂ ਦਾ ਢੇਰ ਲੱਗਾ ਹੋਇਆ ਸੀ ਤੇ ਘਰ ਦੇ ਅੰਦਰ ਕੁੱਟਮਾਰ ਵੀ ਹੋਈ ਸੀ। ਪਾਰਟੀ ਲਈ ਉਥੇ ਨਵਾਂ ਹੁੱਕਾ ਵੀ ਲਿਆਂਦਾ ਗਿਆ। ਪੁਲਿਸ ਸੀਸੀਟੀਵੀ ਫੁਟੇਜ ਤੋਂ ਆਰੋਪੀਆਂ ਦੀ ਪਛਾਣ ਕਰ ਰਹੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ