ਜਲੰਧਰ : ਲੜਕੀ ਨੇ ਕਿਸ਼ਤਾ ‘ਤੇ ਲਿਆ ਸੀ ਫੋਨ, ਦੂਸਰੀ ਕਿਸ਼ਤ ਦੇਣ ਤੋਂ ਪਹਿਲਾਂ ਹੀ ਖੋਹ ਕੇ ਲੈ ਗਏ ਲੁਟੇਰੇ

0
2012

ਜਲੰਧਰ | ਭਾਰਗੋ ਕੈਂਪ ‘ਚ ਰਹਿਣ ਵਾਲੀ ਆਪਣੀ ਭੈਣ ਨੂੰ ਮਾਂ ਨਾਲ ਲੋਹੜੀ ਦੇਣ ਆਈ ਲੜਕੀ ਦਾ ਮੋਬਾਇਲ ਬਾਇਕ ਸਵਾਰ ਝਪੱਟਾ ਮਾਰ ਕੇ ਖੋ ਕੇ ਲੈ ਗਏ। ਲੜਕੀ ਨੇ ਮੋਬਾਇਲ ਕਿਸ਼ਤਾਂ ਚ ਲਿਆ ਸੀ। ਹਾਲੇ ਦੂਸਰੀ ਕਿਸ਼ਤ ਦੇਣੀ ਸੀ।

ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਰਾਮਾਮੰਡੀ ਦੀ ਰਹਿਣ ਵਾਲੀ ਡਿੰਪਲ ਨੇ ਦੱਸਿਆ ਕਿ ਡਿਸਪੈਂਸਰੀ ਕੋਲ ਰਿਕਸ਼ੇ ਤੋਂ ਉਤਰੀ ਤਾਂ ਉਸਦੀ ਮਾਂ ਰੇਹੜੀ ਤੋਂ ਫਲ ਲੈਣ ਲੱਗੀ। ਇਸ ਵਿਚਾਲੇ ਹੀ ਉਹ ਫੋਨ ‘ਤੇ ਗੱਲ ਕਰ ਰਹੀ ਸੀ ਕਿ ਐਕਟਿਵਾ ਤੇ ਇੱਕ ਲੜਕਾ ਉਸ ਦਾ ਮੋਬਾਇਲ ਖੋਹ ਕੇ ਲੈ ਗਿਆ। ਲੜਕੀ ਨੇ ਰੌਲਾ ਪਾਇਆ ਤਾਂ ਕੁਝ ਲੋਕ ਉਸ ਦੇ ਪਿੱਛੇ ਗਏ ਪਰ ਉਹ ਹੱਥ ਨਾ ਆਇਆ।

ਡਿੰਪਲ ਨੇ ਦੱਸਿਆ ਕਿ ਉਸਨੇ ਮੋਬਾਇਲ ਕਿਸ਼ਤਾਂ ‘ਚ ਲਿਆ ਸੀ। ਹਾਲੇ ਤਾਂ ਪਹਿਲੀ ਹੀ ਕਿਸ਼ਤ ਗਈ ਸੀ। ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ ਅਤੇ ਐਕਟਿਵਾ ਸਵਾਰ ਝਪੱਟਾ ਮਾਰਦਿਆਂ ਫੁਟੇਜ ‘ਚ ਨਜਰ ਆ ਰਿਹਾ ਹੈ।

ਵੇਖੋ ਵੀਡੀਓ