ਜਲੰਧਰ| ਦਿੱਲੀ ਤੋਂ ਕੱਟੜਾ ਹਾਈਵੇ ਦਾ ਨਿਰਮਾਣ ਕਈ ਮਹੀਨਿਆਂ ਤੋਂ ਚਾਲੂ ਹੈ। ਇਸ ਦੌਰਾਨ ਜਲੰਧਰ ਵਿਚ ਕਰਤਾਰਪੁਰ ਨੇੜਲੇ ਇਲਾਕੇ ਵਿਚ ਹਾਈਵੇ ਦੇ ਨਿਰਮਾਣ ਦੌਰਾਨ ਪੁੱਟੇ ਜਾ ਰਹੇ 60 ਫੁੱਟੇ ਡੂੰਘੇ ਬੋਰ ਵਿਚ ਇਕ ਇੰਜੀਨੀਅਰ ਫਸ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇੰਜੀਨੀਅਰ ਮਸ਼ੀਨ ਵਿਚ ਫਸੀ ਮਿੱਟੀ ਨੂੰ ਕੱਢਣ ਲਈ ਹੇਠਾਂ ਉਤਰਿਆ ਸੀ ਕਿ ਹਾਦਸਾ ਵਾਪਰ ਗਿਆ।
ਕੈਬਨਿਟ ਮੰਤਰੀ ਬਲਕਾਰ ਸਿੰਘ ਤੇ ਏਡੀਸੀ ਜਲੰਧਰ ਵੀ ਮੌਕੇ ’ਤੇ ਪੁੱਜੇ ਹੋਏ ਹਨ। ਇਹ ਹਾਦਸਾ ਜੰਮੂ-ਕਟੜਾ ਨੈਸ਼ਨਲ ਹਾਈਵੇਅ ਦੇ ਚੱਲ ਰਹੇ ਕੰਮ ਦੌਰਾਨ ਵਾਪਰਿਆ।
ਹਾਸਲ ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਨੇੜੇ ਬੋਰ ‘ਚ ਇੱਕ ਵਿਅਕਤੀ ਡਿੱਗ ਗਿਆ। ਉਸ ਦੇ ਬਚਾਅ ਲਈ ਕੰਮ ਜਾਰੀ ਹੈ। ਜੰਮੂ ਕਟੜਾ ਨੈਸ਼ਨਲ ਹਾਈਵੇਅ ਦਾ ਕੰਮ ਚੱਲ ਰਿਹਾ ਸੀ ਤੇ ਦੋ ਬੰਦੇ ਪਿੱਲਰ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਇੱਕ ਕਰਮਚਾਰੀ ਅੰਦਰ ਰਹਿ ਗਿਆ ਤੇ ਉਸ ‘ਤੇ ਰੇਤ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਬੰਦਾ ਇੰਜੀਨੀਅਰ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਥੀ ਨੇ ਦੱਸਿਆ ਕਿ ਉਹ ਦੋਵੇਂ ਇਕੱਠੇ ਕੰਮ ਕਰ ਰਹੇ ਸਨ। ਇਸ ਦੌਰਾਨ ਉਹ ਪੰਜ ਮਿੰਟ ਪਹਿਲਾਂ ਹੀ ਬਾਹਰ ਆਇਆ ਸੀ। ਉਸ ਦਾ ਦੂਜਾ ਸਾਥੀ ਅੰਦਰ ਹੀ ਸੀ ਕਿ ਉਸ ‘ਤੇ ਰੇਤ ਡਿੱਗ ਪਈ। ਬੋਰ ਦੀ ਡੂੰਘਾਈ ਕਰੀਬ 18 ਮੀਟਰ ਹੈ, ਲਗਭਗ 60 ਤੋਂ 65 ਫੁੱਟ ਵਿਚਾਲੇ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)