ਜਲੰਧਰ : ਅੱਜ ਕਈ ਇਲਾਕਿਆਂ ਦੀ ਬਿਜਲੀ ਰਹੇਗੀ ਬੰਦ

0
612

ਜਲੰਧਰ | ਪਾਵਰਕਾਮ ਵੈਸਟ ਅਤੇ ਮਾਡਲ ਟਾਊਨ ਡਿਵੀਜ਼ਨ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਮੁਰੰਮਤ ਦਾ ਕੰਮ ਚਲ ਰਿਹਾ ਹੈ। ਜਿਸ ਕਾਰਨ 19 ਨਵੰਬਰ ਨੂੰ ਦਰਜਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕ੍ਰਮ ‘ਚ 132 ਕੇ.ਵੀ. ਅਰਬਨ ਅਸਟੇਟ ਸਬ ਸਟੇਸ਼ਨ ਤੋਂ ਚਲਦੇ 11 ਕੇ.ਵੀ. ਨਿਕੂ ਪਾਰਕ, ਨਿਊ ਮਾਡਲ ਟਾਊਨ, ਅਰਬਨ ਅਸਟੇਟ, ਹਾਊਸਿੰਗ ਬੋਰਡ ਕਾਲੋਨੀ, ਗੁਰੂ ਨਾਨਕ ਨਗਰ, ਗੋਲ ਮਾਰਕੀਟ, ਗੀਤਾ ਮੰਦਰ, ਵਰਿਆਮ ਨਗਰ, ਸਾਬੋਵਾਲ ਦੇ ਫੀਡਰ ਸਵੇਰੇ 10 ਤੋਂ ਦੁਪਹਿਰ ਤਿੰਨ ਵਜੇ ਤਕ ਬੰਦ ਰਹਿਣਗੇ। ਇਸ ਤੋਂ ਇਲਾਵਾ ਫੀਡਰਾਂ ਦੇ ਅਧਿਨ ਆਉਂਦੇ ਇਲਾਕੇ ਕੂਲ ਰੋਡ, ਜਵਾਹਰ ਨਗਰ, ਮਾਡਲ ਹਾਊਸ, ਮਾਡਲ ਟਾਊਨ ਮਾਰਕੀਟ, ਵਰਿਆਮ ਨਗਰ, ਹਾਊਸਿੰਗ ਬੋਰਡ ਕਾਲੋਨੀ, ਗੋਲ ਮਾਰਕੀਟ ਅਤੇ ਆਸ-ਪਾਸ ਦੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਇਸੇ ਤਰ੍ਹਾਂ 66 ਕੇ.ਵੀ. ਸਰਜਿਕਲ ਕੰਪਲੈਕਸ ਤੋਂ ਚਲਦੇ 11 ਕੇ. ਵੀ. ਸੰਚਾਰ ਫੀਡਰ ਦੀ ਸਪਲਾਈ ਸਵੇਰੇ 10 ਤੋਂ 2 ਵਜੇ ਤਕ ਬੰਦ ਰਹੇਗੀ, ਜਿਸ ਨਾਲ ਹਰਬੰਸ ਨਗਰ, ਸ਼ਾਸਤਰੀ ਨਗਰ, ਵਿਰਦੀ ਕਾਲੋਨੀ, ਅੰਬੇਦਕਰ ਨਗਰ, ਬਸਦੀ ਗੂਜਾਂ ਅਤੇ ਆਸ ਪਾਸ ਦੇ ਇਲਾਕੇ ਦੀ ਬਿਜਲੀ ਬੰਦ ਰਹੇਗੀ।

66 ਕੇ. ਵੀ. ਰੇਡਿਅਲ ਸਬ ਸਟੇਸ਼ਨ ਤੋਂ ਚਲਦੇ 11 ਕੇ.ਵੀ. ਲਛਮੀਪੁਰਾ ਫੀਡਰ ਦੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਕੋਟ ਕਿਸ਼ਨ ਚੰਦ, ਕਿਸ਼ਨਪੁਰਾ ਚੌਕ, ਵਿਜ ਨਗਰ. ਲਛਮੀਪੁਰਾ, ਨਿਊ ਲਛਮੀਪੁਰਾ ਅਤੇ ਆਸ ਪਾਸ ਦੇ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।