ਜਲੰਧਰ : ਸਾਲ਼ਿਆਂ ਨੇ ਸਰਦਾਰ ਜੀਜਾ ਬੇਰਹਿਮੀ ਨਾਲ ਕੁੱਟਿਆ, ਘਰ ਵਾਲੀ ਕਹਿੰਦੀ- ਆਹ ਸੀ ਅਸਲੀ ਵਜ੍ਹਾ

0
1386

ਫਿਲੌਰ| ਪਿਛਲੇ ਦਿਨੀਂ ਇੱਕ ਸਰਦਾਰ ਨੌਜਵਾਨ ਦੀ ਦੋ ਲੜਕਿਆਂ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਵਿੱਚ ਪੀੜਤ ਸਰਦਾਰ ਨੌਜਵਾਨ ਦੀ ਪੱਗ ਉਤਰ ਗਈ ਸੀ। ਜਿਸ ਤੋਂ ਬਾਅਦ ਉਸ ਨੇ ਪੱਗ ਦੀ ਬੇਅਦਬੀ ਕਰਨ ਦੇ ਦੋਸ਼ ਲਾਏ ਸਨ। ਨੌਜਵਾਨ ਦੀ ਪਤਨੀ ਨੇ ਪ੍ਰੈੱਸ ਕਾਨਫਰੰਸ ਕਰਕੇ ਭੇਤ ਖੋਲ੍ਹਦਿਆਂ ਕਿਹਾ ਕਿ ਜਿਹੜੇ ਨੌਜਵਾਨ ਉਸ ਦੇ ਸਰਦਾਰ ਪਤੀ ਨਾਲ ਲੜ ਰਹੇ ਹਨ, ਉਹ ਦੋਵੇਂ ਉਸ ਦੇ ਸਕੇ ਭਰਾ ਹਨ।

ਥਾਣਾ ਸਦਰ ਨੇੜੇ ਕੱਪੜਿਆਂ ਦੀ ਦੁਕਾਨ ‘ਤੇ ਕੰਮ ਕਰਨ ਵਾਲਾ ਨੌਜਵਾਨ ਕਰਨਦੀਪ ਸਵੇਰੇ ਆਪਣੀ ਦੁਕਾਨ ਦੇ ਬਾਹਰ ਬੈਠਾ ਕੁਝ ਕਰ ਰਿਹਾ ਸੀ ਤਾਂ ਦੋ ਨੌਜਵਾਨ ਉਥੇ ਆ ਗਏ ਅਤੇ ਕਰਨਦੀਪ ਨਾਲ ਲੜਾਈ ਸ਼ੁਰੂ ਕਰ ਦਿੱਤੀ। ਕਰਨਦੀਪ ਦੀ ਪਤਨੀ ਦਬੀਨਾ ਅਤੇ ਉਸ ਦੀ ਮਾਤਾ ਕੁਲਵਿੰਦਰ ਕੌਰ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਉਸ ਦਾ ਪਤੀ ਕਰਨਦੀਪ ਜੋ ਬੇਲੋੜਾ ਦਸਤਾਰ ਦੀ ਬੇਅਦਬੀ ਦੀ ਗੱਲ ਕਰਕੇ ਮੁੱਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਹਰ ਰੋਜ਼ ਸ਼ਰਾਬ ਪੀ ਕੇ ਦੇਰ ਰਾਤ ਘਰ ਆਉਂਦਾ ਸੀ। ਪੁੱਛਣ ‘ਤੇ ਉਸ ਦੀ ਕੁੱਟਮਾਰ ਕਰਦਾ ਸੀ।

ਅੱਜ ਦੋ ਮਹੀਨੇ ਹੋ ਗਏ ਹਨ ਕਿ ਉਹ ਨਾ ਤਾਂ ਘਰ ਆਇਆ ਅਤੇ ਨਾ ਹੀ ਆਪਣੇ ਪੁੱਤਰ ਦੀ ਕੋਈ ਦੇਖਭਾਲ ਕੀਤੀ। ਇਸ ਦੇ ਉਲਟ ਉਹ ਹਰ ਰੋਜ਼ ਉਸ ਨੂੰ ਅਤੇ ਉਸ ਦੀ ਮਾਂ ਨੂੰ ਗਾਲ੍ਹਾਂ ਕੱਢਦਾ ਹੈ। ਬੀਤੇ ਦਿਨ ਜਦੋਂ ਉਹ ਆਪਣੀ ਮਾਂ ਨਾਲ ਦੁਕਾਨ ਦੇ ਬਾਹਰੋਂ ਲੰਘ ਰਹੀ ਸੀ ਤਾਂ ਉਸ ਦਾ ਪਤੀ ਉੱਥੇ ਮੌਜੂਦ ਸੀ, ਜਿਸ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਉਸਦੀ ਮਾਂ ‘ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਘਰ ਪਹੁੰਚੀ ਤਾਂ ਉਸ ਦੀ ਹਾਲਤ ਦੇਖ ਕੇ ਉਸ ਦੇ ਛੋਟੇ ਭਰਾ, ਜਿਨ੍ਹਾਂ ‘ਚੋਂ ਇਕ ਦੀ ਉਮਰ 19 ਸਾਲ ਅਤੇ ਦੂਜੇ ਦੀ ਉਮਰ 17 ਸਾਲ ਹੈ, ਉਸ ਦੀ ਦੁਕਾਨ ‘ਤੇ ਚਲੇ ਗਏ, ਜਿੱਥੇ ਉਨ੍ਹਾਂ ਦੀ ਲੜਾਈ ਹੋ ਗਈ।