ਜੰਡਿਆਲਾ ਗੁਰੂ। ਅੱਜ ਜੰਡਿਆਲਾ ਗੁਰੂ ਦੇ ਵਾਰਡ ਨੰਬਰ 11 ਵਿੱਚ ਬਚਨ ਸਿੰਘ ਪੁੱਤਰ ਬਲਦੇਵ ਸਿੰਘ ਦੇ ਘਰ ਮੀਵਾਲੀ ਗਲੀ ਵਿੱਚ ਘਰ ਵਿਚ ਬਾਲ਼ੀ ਜੋਤ ਨਾਲ ਭਿਆਨਕ ਅੱਗ ਲੱਗ ਗਈ। ਅੱਗ ਨਾਲ ਕਮਰੇ ਦਾ ਬੈੱਡ, ਗੱਦਾ, ਕੱਪੜੇ, ਟੀਵੀ ਅਤੇ ਫਰਨੀਚਰ ਸੜ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਆਉਣ ਤੋਂ ਪਹਿਲਾਂ ਹੀ ਲੋਕਾਂ ਨੇ ਬਹਾਦਰੀ ਨਾਲ ਕਮਰੇ ਵਿੱਚ ਸੁੱਤੀ ਹੋਈ ਮਾਸੂਮ ਬੱਚੀ ਦੀ ਜਾਨ ਬਚਾਈ।
ਕਰੀਬ ਇੱਕ ਘੰਟੇ ਵਿੱਚ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਨੇਟਰੀ ਇੰਸਪੈਕਟਰ ਸੰਕਲਪ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਛੋਟੀ ਗੱਡੀ ਸਮੇਂ ਸਿਰ ਪਹੁੰਚ ਗਈ ਸੀ ਪਰ ਬਾਜ਼ਾਰ ‘ਚ ਭੀੜ ਹੋਣ ਕਾਰਨ ਵੱਡੀ ਗੱਡੀ ਨੂੰ ਕੁਝ ਸਮਾਂ ਲੱਗਾ |